ਕਾਠਗੜ੍ਹ, 3 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਪਿੰਡ ਹਸਨਪੁਰ ਖੁਰਦ ਦੀਆਂ ਸੰਗਤਾਂ ਵਲੋਂ ਬੀਤੀ 31 ਦਸੰਬਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਜਥੇਦਾਰ ਗਿਆਨੀ ਅਮਰੀਕ ਸਿੰਘ ਦੀ ਅਗਵਾਈ 'ਚ ਕੱਢੀਆਂ ਜਾ ਰਹੀਆਂ ਇਹ ਪ੍ਰਭਾਤ ਫੇਰੀਆਂ ਹਸਨਪੁਰ ਖੁਰਦ ਅਤੇ ਮੰਡੇਰ ਪਿੰਡ ਵਿਖੇ ਗੁਰਸਿੱਖ ਪਰਿਵਾਰਾਂ ਦੇ ਗ੍ਰਹਿ ਵਿਖੇ ਪਹੁੰਚਦੀਆਂ ਹਨ | ਪ੍ਰਭਾਤ ਫੇਰੀ ਮੌਕੇ ਸੰਗਤਾਂ ਵੱਲੋਂ ਗੁਰਬਾਣੀ ਦੇ ਜਾਪ ਕੀਤੇ ਜਾ ਰਹੇ ਹਨ ਅਤੇ ਜਿਸ ਘਰ ਪ੍ਰਭਾਤ ਫੇਰੀ ਪਹੁੰਚਦੀ ਹੈ ਉਸ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਸ਼ਰਧਾ ਪੂਰਵਕ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਲਈ ਚਾਹ ਪਕੌੜਿਆਂ ਆਦਿ ਦੇ ਲੰਗਰ ਵਰਤਾਏ ਜਾਂਦੇ ਹਨ | ਸੰਗਤਾਂ ਨੇ ਦੱਸਿਆ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ 9 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 11 ਜਨਵਰੀ ਨੂੰ ਪਾਏ ਜਾਣ ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਜਾਵੇਗਾ |