08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਟੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-01-2026
ਘੁੰਮਣਾਂ, 3 ਜਨਵਰੀ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾਂ ਤੋਂ ਫਰਾਲਾ ਨੂੰ ਜਾਂਦੀ ਸੜਕ 'ਚ ਡੂੰਘੇ ਟੋਏ ਪਏ ਹੋਏ ਹਨ, ਪੱਥਰ ਨਿੱਕਲ ਚੁੱਕਾ ਹੈ | ਮੇਹਲੀਆਣਾਂ ਤੋਂ ਬੰਗਾ ਜਾਣ ਵਾਲੀਆਂ ਬੱਸਾਂ ਤੇ ਹੋਰ ਰਾਹਗੀਰ ਜਦ ਇਸ ਸੜਕ ਤੋਂ ਲੰਘਦੇ ਹਨ ਤਾਂ ਸੜਕ ਟੁੱਟੀ ਹੋਣ ਕਰਕੇ ਆਵਾਜਾਈ 'ਚ ਦਿੱਕਤ ਆਉਦੀ ਹੈ | ਉਪਰੋਂ ਧੁੰਦਾਂ ਦਾ ਮੌਸਮ ਹੈ ਕਈ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ | ਸ਼ਹਿਰ ਨੂੰ ਜਾਣ ਲਈ ਕਈ ਘੰਟੇ ਲੱਗਦੇ ਹਨ ਵਾਹਨਾਂ ਦੀ ਵੀ ਭੰਨ-ਤੋੜ ਹੁੰਦੀ ਹੈ | ਸੜਕਾਂ ਦੀ ਇੰਨੀ ਹਾਲਤ ਖਰਾਬ ਹੈ ਕਿ ਕਿਸੇ ਇੱਕ ਪਾਸੇ ਦੀ ਹੋ ਕੇ ਵੀ ਲੰਘਣਾਂ ਮੁਸ਼ਕਿਲ ਹੈ | ਗੰਨੇ ਦਾ ਸੀਜਨ ਹੋਣ ਕਰਕੇ ਵੀ ਕਿਸਾਨ ਪ੍ਰੇਸ਼ਾਨ ਹਨ ਡੂੰਘੇ ਖੱਡੇ ਹੋਣ ਕਰਕੇ ਗੰਨੇ ਦੀਆਂ ਭਰੀਆਂ ਟਰਾਲੀਆਂ ਪਲਟ ਜਾਂਦੀਆਂ ਹਨ | ਸਰਕਾਰ ਸੜਕਾਂ ਬਣਾਉਣ ਵੱਲ ਧਿਆਨ ਦੇਵੇ |
Ad Position 22
No active advertisement
ਪਿਛਲੀ ਖ਼ਬਰ ਸਤਲੋਕ ਧਾਮ ਰੱਤੇਵਾਲ ਵਿਖੇ ਅਵਤਾਰ ਦਿਵਸ ਸੰਬੰਧੀ ਪੂਰਨਮਾਸ਼ੀ ਮੌਕੇ ਸਮਾਗਮ ਅਗਲੀ ਖ਼ਬਰ ਪਿੰਡ ਹਸਨਪੁਰ ਦੀਆਂ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਜਾਰੀ
Ad Position 24