08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਤਲੋਕ ਧਾਮ ਰੱਤੇਵਾਲ ਵਿਖੇ ਅਵਤਾਰ ਦਿਵਸ ਸੰਬੰਧੀ ਪੂਰਨਮਾਸ਼ੀ ਮੌਕੇ ਸਮਾਗਮ

Ad Position 21
No active advertisement
ਅਜੀਤ ਡੈਸਕ 04-01-2026
ਰੱਤੇਵਾਲ, 3 ਜਨਵਰੀ (ਅਸ਼ੋਕ ਕੁਮਾਰ ਲੀਲ)-ਸਤਲੋਕ ਧਾਮ ਰੱਤੇਵਾਲ ਵਿਖੇ ਸਤਿਗੁਰ ਗੰਗਾ ਨੰਦ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਸਬੰਧੀ ਮਹੀਨਾਵਾਰ ਪੂਰਨਮਾਸ਼ੀ ਦਾ ਸਮਾਗਮ ਕਰਵਾਇਆ ਗਿਆ | ਬੰਦੀ ਛੋੜ ਗਰੀਬਦਾਸ ਮਹਾਰਾਜ ਜੀ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਉਪਰੰਤ ਸਤਿਸੰਗ ਉਪਦੇਸ਼ ਤੇ ਕੀਰਤਨ ਕੀਤਾ ਗਿਆ | ਧਾਮ ਦੇ ਮੁੱਖ ਸੰਚਾਲਕ ਸਵਾਮੀ ਕਿ੍ਸ਼ਨਾ ਨੰਦ ਮਹਾਰਾਜ ਨੇ ਸੰਗਤਾਂ ਨੂੰ ਨਾਮ ਸਿਮਰਨ ਤੇ ਸੇਵਾ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਇਸ ਧਾਮ ਦੀ ਸੇਵਾ ਕਰਨ 'ਤੇ ਵਿਸ਼ੇਸ਼ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਸਤਿਗੁਰੂ ਸੇਵਕਾਂ ਦੇ ਕਾਰਜ਼ ਹਮੇਸ਼ਾ ਸੰਵਾਰਦੇ ਹਨ | ਇਸ ਮੌਕੇ ਸਵਾਮੀ ਰਾਮ ਤੀਰਥ ਗਊਸ਼ਾਲਾ ਵਾਲੇ, ਸਵਾਮੀ ਰਾਮਾਨੰਦ ਨਵਾਂਸ਼ਹਿਰ, ਸਵਾਮੀ ਅਖੰਡਾ ਨੰਦ, ਸ਼੍ਰੀ ਸੁਧੀਰ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਦੀ ਪ੍ਰੇਰਨਾ ਦਿੱਤੀ | ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਪਹੁੰਚੇ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਘੱਟ ਝਾੜ ਦੇ ਝੰਬੇ ਕਿਸਾਨ ਮੁੜੇ ਵੰਨ-ਸੁਵੰਨਤਾ ਵੱਲ ਅਗਲੀ ਖ਼ਬਰ ਟੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ
Ad Position 24