08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਝੋਨੇ ਦੇ ਘੱਟ ਝਾੜ ਦੇ ਝੰਬੇ ਕਿਸਾਨ ਮੁੜੇ ਵੰਨ-ਸੁਵੰਨਤਾ ਵੱਲ

Ad Position 21
No active advertisement
ਅਜੀਤ ਡੈਸਕ 04-01-2026
ਮੁਕੰਦਪੁਰ, 3 ਜਨਵਰੀ (ਅਮਰੀਕ ਸਿੰਘ ਢੀਂਡਸਾ)-ਸਾਉਣੀ ਦਾ ਸੀਜਨ ਕਿਸਾਨਾਂ ਲਈ ਬੇਹੱਦ ਦੁਖਦਾਈ ਰਿਹਾ ਜਿੱਥੇ ਇੱਕ ਪਾਸੇ ਭਾਰੀ ਹੜ੍ਹਾਂ ਨੇ ਤਬਾਹੀ ਮਚਾ ਕੇ ਲੱਖਾਂ ਏਕੜ ਫ਼ਸਲ ਬਰਬਾਦ ਕਰ ਦਿੱਤੀ ਉੱਥੇ ਨਾਲ ਹੀ ਇਸ ਵਾਰ ਝੋਨੇ ਦੇ ਜ਼ਿਆਦਾ ਝਾੜ ਘਟਣ ਨਾਲ ਪਹਿਲਾਂ ਹੀ ਡਾਵਾਂ ਡੋਲ ਹੋਈ ਕਿਸਾਨਾਂ ਦੀ ਆਰਥਿਕਤਾ ਹੋਰ ਵੀ ਡਿਕੇ ਡੋਲੇ ਖਾਣ ਲੱਗੀ | ਭਵਿੱਖੀ ਚਿੰਤਾਵਾਂ ਤੋਂ ਮੁਕਤ ਹੋਣ ਲਈ ਕੁੱਝ ਕਿਸਾਨਾਂ ਵਲੋਂ ਖੇਤੀ ਵੰਨ ਸੁਵੰਨਤਾ ਨੂੰ ਅਪਣਾਉਣ ਵੱਲ ਕਦਮ ਵਧਾਉਂਦਿਆਂ ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਨਿਜਾਤ ਪਾਉਣ ਲਈ ਪਾਪੂਲਰ ਕੋਲੋ ਨਾਲ ਸਫੈਦਾ ਅਤੇ ਹੋਰ ਇੰਟਰ ਕਰੋਪ ਦਾ ਸਹਾਰਾ ਲੈ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਬੀੜਾ ਚੁੱਕਿਆ ਜਾ ਰਿਹਾ ਹੈ | ਪਾਪੂਲਰ ਅਤੇ ਸਫੈਦੇ ਦੀ ਖੇਤੀ ਜਿੱਥੇ ਕਿਸਾਨਾਂ ਦੀ ਪੱਕੀ ਆਮਦਨ ਦਾ ਸਰੋਤ ਹਨ ਉਸ ਦੇ ਨਾਲ ਹੀ ਇਨ੍ਹਾਂ ਵਿੱਚ ਇੰਟਰ ਕਰੋਪਿੰਗ ਵੀ ਕੀਤੀ ਜਾ ਸਕਦੀ ਹੈ | ਜਿਸ 'ਚ ਮੱਕੀ, ਕਣਕ, ਗੰਨਾ ਆਦਿ ਫਸਲਾਂ ਬੀਜ ਕੇ ਦੋਹਰੀ ਫ਼ਸਲ ਲੈ ਕੇ ਮੁਨਾਫਾ ਕਮਾਇਆ ਜਾਣ ਵੱਲ ਕਿਸਾਨਾਂ ਨੇ ਧਿਆਨ ਕੇਂਦਰਿਤ ਕੀਤਾ ਹੈ | ਇਸ ਨਾਲ ਕਿਸਾਨਾਂ ਨੂੰ ਫਾਇਦਾ ਤਾਂ ਹੋਵੇਗਾ ਹੀ ਉੱਥੇ ਜ਼ਹਰੀਲੀਆਂ ਦਵਾਈਆਂ ਦੀਆਂ ਸਪਰੇਹਾਂ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਨੂੰ ਢਾਹ ਲੱਗਣ ਤੋਂ ਬਚਾ ਹੋਵੇਗਾ ਅਤੇ ਇਨ੍ਹਾਂ ਬੂਟਿਆਂ ਦਾ ਪਤ ਪਰਾਣ ਖੇਤਾਂ ਵਿੱਚ ਰਲ ਕੇ ਧਰਤੀ ਨੂੰ ਹੋਰ ਸੋਨਾ ਉਗਾਉਣ ਦੇ ਕਾਬਲ ਬਣਾਉਣ ਵਿੱਚ ਸਹਾਈ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਕੌਲਗੜ੍ਹ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਤਲੋਕ ਧਾਮ ਰੱਤੇਵਾਲ ਵਿਖੇ ਅਵਤਾਰ ਦਿਵਸ ਸੰਬੰਧੀ ਪੂਰਨਮਾਸ਼ੀ ਮੌਕੇ ਸਮਾਗਮ
Ad Position 24