08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੌਲਗੜ੍ਹ ਵਿਖੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-01-2026
ਮਜਾਰੀ/ਸਾਹਿਬਾ, 3 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਇਤਿਹਾਸਿਕ ਨਗਰ ਕੌਲਗੜ੍ਹ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦਆਰਾ ਸਿੰਘ ਸਭਾ ਤੋਂ ਸਵੇਰ ਵੇਲੇ ਸ਼ੁਰੂ ਹੋਇਆ ਤੇ ਸਾਰੇ ਨਗਰ ਦੀ ਪਰਿਕਰਮਾ ਕਰਦਾ ਵੱਖ-ਵੱਖ ਪੜਾਵਾਂ 'ਤੇ ਠਹਿਰਾਅ ਕਰਦਾ ਹੋਇਆ ਸ਼ਾਮ ਨੂੰ ਇਸੇ ਜਗ੍ਹਾ ਸਮਾਪਿਤ ਹੋਇਆ | ਸੰਗਤਾਂ ਵਾਸਤੇ ਥਾਂ-ਥਾਂ ਫੱਲ ਫਰੂਟ ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਗੁਰਪਾਲ ਸਿੰਘ ਫੌਜੀ, ਜੁਝਾਰ ਸਿੰਘ, ਸੁਖਦੇਵ ਸਿੰਘ ਭਾਲੜੂ, ਪਰਮਜੀਤ ਸਿੰਘ ਕਾਲਾ, ਰਾਣਾ ਸ਼ੇਤਰਾ, ਹਰਪ੍ਰੀਤ ਸਿੰਘ ਫਲੋਰਾ, ਕਰਨੈਲ ਸਿੰਘ ਫੌਜੀ, ਹਰਭਜਨ ਸਿੰਘ ਹੀਰ, ਹਰਕੰਵਲ ਸਿੰਘ ਤੋਂ ਇਲਾਵਾ ਸਮੂਹ ਨੰਗਰ ਦੀਆਂ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ 'ਚ ਸਮਾਗਮ ਅਗਲੀ ਖ਼ਬਰ ਝੋਨੇ ਦੇ ਘੱਟ ਝਾੜ ਦੇ ਝੰਬੇ ਕਿਸਾਨ ਮੁੜੇ ਵੰਨ-ਸੁਵੰਨਤਾ ਵੱਲ
Ad Position 24