ਨਵਾਂਸ਼ਹਿਰ/ਬਲਾਚੌਰ, 3 ਜਨਵਰੀ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੇ ਪਿੰਡ ਮਹਿੰਦਪੁਰ ਦੇ ਜੰਮਪਲ ਅਤੇ ਨਾਮਵਰ ਸਰਜਨ ਮਰਹੂਮ ਡਾ. ਬਿ੍ਜ ਮੋਹਨ ਸਿੰਘ ਨਾਗਰਾ ਨੂੰ ਉਨ੍ਹਾਂ ਦੀ 20ਵੀਂ ਬਰਸੀ 'ਤੇ ਜਿੱਥੇ ਪਰਿਵਾਰਕ ਮੈਂਬਰਾਂ ਵਲੋਂ ਯਾਦ ਕੀਤਾ ਗਿਆ, ਉੱਥੇ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਬਲੱਡ ਡੌਨਰ ਕੌਂਸਲ ਵਲੋਂ ਸ਼ੋਕ ਸਭਾ ਕੀਤੀ ਗਈ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੁਪਿੰਦਰ ਕੌਰ ਨਾਗਰਾ, ਪੁੱਤਰ ਇੰਜੀ. ਰਮਣੀਕ ਸਿੰਘ ਨਾਗਰਾ ਬੀ. ਟੈੱਕ ਇਕੈਲਟਰੀਕਲ ਆਸਟ੍ਰੇਲੀਆ, ਭਰਾ ਨਾਮਵਰ ਵਕੀਲ ਡਾ. ਮਨਮੋਹਨ ਸਿੰਘ ਨਾਗਰਾ ਮਹਿੰਦਪੁਰ, ਜਗਮੋਹਨ ਸਿੰਘ ਨਾਗਰਾ, ਸਤਵਿੰਦਰ ਕੌਰ ਨਾਗਰਾ, ਗੀਤਾਂਜਲੀ ਨਾਗਰਾ, ਸੁਰਿੰਦਰ ਸਿੰਘ ਰਾਏ ਆਸਟ੍ਰੇਲੀਆ ਤੇ ਸਮੁੱਚੇ ਪਰਿਵਾਰਕ ਮੈਂਬਰਾਂ ਦੀ ਇੱਛਾ ਮੁਤਾਬਿਕ ਡਾ. ਬਿ੍ਜ ਮੋਹਨ ਸਿੰਘ ਨਗਾਰਾ ਦੀ ਸਦੀਵੀ ਯਾਦ ਨੂੰ ਸਮਰਪਿਤ ਅਤੇ ਅਗਲੀਆਂ ਪੀੜੀਆਂ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਸਿਹਤ ਸੇਵਾਵਾਂ ਨੂੰ ਜਾਣੂ ਕਰਾਉਣ ਦੇ ਉਦੇਸ਼ ਨਾਲ ਮਰਹੂਮ ਡਾ. ਬਿ੍ਜ ਮੋਹਨ ਸਿੰਘ ਨਾਗਰਾ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ | ਇਸ ਮੌਕੇ ਕੌਂਸਲ ਦੇ ਪ੍ਰਧਾਨ ਐਸ.ਕੇ ਸਰੀਨ, ਸਕੱਤਰ ਪਿ੍ੰਸੀਪਲ ਜਸਪਾਲ ਸਿੰਘ ਗਿੱਦਾ, ਡਾ. ਅਜੇ ਬੱਗਾ ਤੇ ਹੋਰਨਾਂ ਨੇ ਮਰਹੂਮ ਡਾ. ਬਿ੍ਜ ਮੋਹਨ ਸਿੰਘ ਨਾਗਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਡਾ. ਨਾਗਰਾ ਜਿਹੜੇ 2 ਜਨਵਰੀ 2006 ਨੂੰ ਭਰ ਜਵਾਨੀ 'ਚ ਹਾਲੇ ਉਨ੍ਹਾਂ ਦੀ ਉਮਰ ਸਿਰਫ਼ 43 ਸਾਲ ਦੀ ਸੀ ਭਿਆਨਕ ਸੜਕ ਹਾਦਸੇ ਦੌਰਾਨ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੱਸਿਆ ਕਿ ਡਾ. ਨਾਗਰਾ ਨੇ ਰਾਜਿੰਦਰਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐਮ.ਬੀ.ਬੀ.ਐਸ ਫਿਰ ਉੱਥੋਂ ਜਨਰਲ ਸਰਜਰੀ ਐਮ.ਐਸ ਕਰਨ ਉਪਰੰਤ ਸੀ.ਐੱਚ.ਸੀ ਬਲਾਚੌਰ ਵਿਖੇ ਮੈਡੀਕਲ ਅਫ਼ਸਰ ਤੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸੇਵਾਵਾਂ ਨਿਭਾਈਆਂ ਅਤੇ ਸਰਜਰੀ ਦੇ ਖੇਤਰ ਵਿੱਚ ਉਹ ਮੰਨੇ-ਪ੍ਰਮੰਨੇ ਸਰਜਨ ਅਤੇ ਇਸ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਅੱਜ ਵੀ ਨਮ ਅੱਖਾਂ ਨਾਲ ਚੇਤੇ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਾਮਵਰ ਵਕੀਲ ਅਤੇ ਅਧਿਆਪਨ ਕਿੱਤੇ ਨਾਲ ਸੰਬਧਤ ਡਾ. ਮਨਮੋਹਨ ਸਿੰਘ ਨਾਗਰਾ ਅਤੇ ਜਗਮੋਹਨ ਸਿੰਘ ਨਾਗਰਾ ਵਾਂਗ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਰਦੇ ਸਨ ਕਿ ਧੀ ਹੋਵੇ ਜਾਂ ਪੁੱਤਰ ਉਨ੍ਹਾਂ ਨੂੰ ਪੜਾਉਣ ਦੇ ਨਾਲ-ਨਾਲ ਕਿੱਤਾ ਮੁਖੀ ਕੋਰਸਾਂ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਇਸ ਭਵਨ ਵਿੱਚ ਜਿਨ੍ਹਾਂ ਮਰਹੂਮ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ, ਉਨ੍ਹਾਂ ਦੀ ਬਰਸੀ ਮੌਕੇ ਹਰ ਸਾਲ ਸ਼ੋਕ ਸਭਾ ਕੀਤੀ ਜਾਂਦੀ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਸੰਦੀਪ ਸਿੰਘ ਗਿੱਲ, ਵਿਨੀ ਕੁਮਾਰ, ਗੁਰਸੇਵਕ ਸਿੰਘ, ਸੁਰਿੰਦਰ ਕੌਰ, ਭਾਰਤ ਭੂਸ਼ਨ ਹਾਂਡਾ, ਦਲਜੀਤ ਕੌਰ, ਅਰਜੁਨਜੀਤ ਕੌਰ, ਮਨੋਜ ਜਗਪਾਲ, ਪ੍ਰਕਾਸ਼ ਕੌਰ, ਕੌਂਸਲ ਵੱਲੋਂ ਅੰਜੂ ਸਰੀਨ, ਪ੍ਰਵੇਸ਼ ਕੁਮਾਰ, ਡਾ. ਵਿਸ਼ਵ ਮੋਹਨੀ, ਸੁਰਿੰਦਰ ਕੌਰ, ਰਾਜਿੰਦਰ ਕੌਰ ਗਿੱਦਾ, ਜੋਗਾ ਸਿੰਘ ਸਾਹਦੜ੍ਹਾ, ਨੋਵਲ ਸਰੀਨ, ਯੁਵਰਾਜ ਕਾਲੀਆ ਅਤੇ ਨਰਿੰਦਰ ਸਿੰਘ ਭਾਰਟਾ ਆਦਿ ਹਾਜ਼ਰ ਸਨ | ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਖ਼ੂਨਦਾਨ ਵੀ ਕੀਤਾ ਗਿਆ |