08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਿੰਡ ਮਹਿੰਦਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-01-2026
ਮਜਾਰੀ/ਸਾਹਿਬਾ, 3 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਪਿੰਡ ਮਹਿੰਦਪੁਰ ਦੀ ਸਮੂਹ ਸੰਗਤ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦਆਰਾ ਸਿੰਘ ਸਭਾ ਤੋਂ ਸਵੇਰ ਵੇਲੇ ਸ਼ੁਰੂ ਹੋਇਆ ਸਾਰੇ ਨਗਰ ਦੀ ਪ੍ਰਕਾਰਮਾ ਕਰਦਾ ਤੇ ਵੱਖ-ਵੱਖ ਥਾਵਾਂ 'ਤੇ ਠਹਿਰਾਅ ਕਰਦਾ ਹੋਇਆ ਸ਼ਾਮ ਨੂੰ ਇਸੇ ਜਗ੍ਹਾ ਸਮਾਪਿਤ ਹੋਇਆ | ਇਸ ਮੌਕੇ ਪੰਥਕ ਢਾਡੀ ਗੁਰਿੰਦਰ ਸਿੰਘ ਬੈਂਸ ਭਰਤਗੜ੍ਹਦੇ ਜਥੇ ਵਲੋਂ ਗੁਰੂ ਸਾਹਿਬ ਦਾ ਇਤਿਹਾਸ ਸੁਣਾਂ ਕੇ ਗੁਰਬਾਣੀ ਨਾਲ ਜੋੜਿਆ | ਸੰਗਤਾਂ ਵਾਸਤੇ ਥਾਂ-ਥਾਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ | ਗੁਰਦਆਰਾ ਸਿੰਘ ਸਭਾ ਵਿਖੇ 2 ਜਨਵਰੀ ਦੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 4 ਜਨਵਰੀ ਦਿਨ ਐਤਵਾਰ ਨੂੰ ਪਾਏ ਜਾਣਗੇ | ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਨਾਗਰਾ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਖਾਲਸਾ, ਧਰਮ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ ਖਾਲਸਾ, ਢਾਡੀ ਜਸਦੀਪ ਸਿੰਘ ਨਾਗਰਾ, ਕਸ਼ਮੀਰ ਸਿੰਘ ਕਾਦਰ, ਦਲਬੀਰ ਸਿੰਘ ਫੌਜੀ, ਮੇਜਰ ਸਿੰਘ ਹੀਰਾ, ਭੋਲਾ ਸਿੰਘ ਹੀਰ, ਸੋਹਣ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਗਗਨਜੋਤ ਸਿੰਘ, ਗੁਰਪ੍ਰੀਤ ਸਿੰਘ, ਢਾਡੀ ਜਸਪ੍ਰੀਤ ਸਿੰਘ ਸ਼ੰਮੀ, ਢਾਡੀ ਜਸਕਰਨ ਸਿੰਘ ਨਾਗਰਾ, ਬਲਪ੍ਰੀਤ ਸਿੰਘ, ਮੁਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਪ੍ਰੀਤ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਰਕਾਰੀ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦਾ ਦੌਰਾ ਅਗਲੀ ਖ਼ਬਰ ਵਿਕਾਸ ਦੇ ਅਧਾਰ 'ਤੇ ਪੰਜਾਬ ਵਿਚ 'ਆਪ' ਦੀ ਦੁਬਾਰਾ ਸਰਕਾਰ ਬਣੇਗੀ- ਮੈਡਮ ਲੋਹਟੀਆ
Ad Position 24