ਬਹਿਰਾਮ, 3 ਜਨਵਰੀ (ਸਰਬਜੀਤ ਸਿੰਘ ਰਾਣਾ, ਨਛੱਤਰ ਸਿੰਘ ਬਹਿਰਾਮ)-ਨਜ਼ਦੀਕੀ ਪਿੰਡ ਚੱਕ ਰਾਮੂੰ ਵਿਖੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਚੌਥਾ ਕਬੱਡੀ ਕੱਪ ਟੂਰਨਾਮੈਂਟ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਚੱਕ ਰਾਮੂੰ ਦੀ ਗਰਾਊਾਡ ਵਿੱਚ ਕਰਵਾਇਆ ਗਿਆ | 55 ਕਿ: ਗ੍ਰ: ਭਾਰ ਵਰਗ 'ਚ ਰਹਿਪਾ ਅਤੇ 75 ਕਿ: ਗ੍ਰ: ਭਾਰ ਵਰਗ 'ਚ ਪਿੰਡ ਕੱਟ ਦੀ ਟੀਮ ਜੇਤੂ ਰਹੀ | ਇਲਾਕੇ ਦੇ ਸਭ ਤੋਂ ਵੱਡੇ ਇਨਾਮੀ ਰਾਸ਼ੀ ਕਬੱਡੀ ਕੱਪ ਟੂਰਨਾਮੈਂਟ 'ਚ ਆਲ ਓਪਨ ਦੀਆਂ 6 ਸੱਦੀਆਂ ਹੋਈਆਂ ਟੀਮਾਂ ਵਿਚਕਾਰ ਬਹੁਤ ਹੀ ਫਸਵੇਂ ਮੁਕਾਬਲੇ ਕਰਵਾਏ ਗਏ | ਪਹਿਲਾ ਇਨਾਮ ਸ਼ੇਰ-ਏ-ਪੰਜਾਬ ਪਾਪਾਵੋਆ ਨਿਊਜ਼ੀਲੈਂਡ ਦੀ ਟੀਮ ਨੇ ਜਿੱਤਿਆ ਜਿਸ ਨੂੰ ਪ੍ਰਬੰਧਕਾਂ ਵਲੋਂ ਪਹਿਲਾ ਇਨਾਮ 151000 ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਸ਼ਹੀਦ ਕਰਤਾਰ ਸਿੰਘ ਬੱਬਰ ਕਬੱਡੀ ਕਲੱਬ ਚੱਕ ਕਲਾਂ ਦੀ ਟੀਮ ਨੂੰ ਦੂਜਾ ਇਨਾਮ 125000 ਰੁਪਏ ਤੇ ਟਰਾਫੀ ਦਿੱਤਾ ਗਿਆ | ਬੈਸਟ ਰੇਡਰ ਰਾਂਝਾ ਸਮਸਤੀਵਾਲ ਨੂੰ ਐਲਾਨਿਆ ਗਿਆ | ਬੈਸਟ ਜਾਫੀ ਬਿੰਦਰ ਭਿਉਰਾ ਤੇ ਗੁਰੂ ਥੋਪੀਆਂ ਬਣੇ | ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ | ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨਾਲ ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਵਨਜੀਤ ਸਿੱਧੂ, ਗੁਰਦਿਆਲ ਸਿੰਘ ਢੀਂਡਸਾ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਦਰਸ਼ਕਾਂ ਨੂੰ ਲੱਕੀ ਕੂਪਨ ਡਰਾਅ ਰਾਹੀਂ ਐਲ. ਸੀ. ਡੀ (ਟੀ.ਵੀ) ਦਿੱਤੇ ਗਏ | ਇਸ ਮੌਕੇ ਤੇ ਰਾਣਾ ਸਿੰਘ ਬੱਲ, ਮਾਸਟਰ ਬਲਵਿੰਦਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਢਿੱਲੋਂ, ਮੁਖਤਿਆਰ ਸਿੰਘ ਢਿੱਲੋਂ, ਮੇਵਾ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਵਿਰਦੀ, ਪਿ੍ਥੀਪਾਲ ਸਿੰਘ, ਪਰਮਜੀਤ ਸਿੰਘ, ਬਲਕਰਨ ਸਿੰਘ, ਰਘਵੀਰ ਸਿੰਘ, ਮਨਜੀਤ ਸਿੰਘ ਨੰਬਰਦਾਰ, ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਸੁਦਾਗਰ ਰਾਮ ਭਰੋਮਜਾਰਾ, ਗੁਰਨੇਕ ਸਿੰਘ, ਬਾਵਾ ਸਿੰਘ ਦਲਜੀਤ ਸਿੰਘ ਢੇਸੀ, ਬਲਵਿੰਦਰ ਸਿੰਘ ਬੱਬੂ, ਹਰਪ੍ਰੀਤ ਸਿੰਘ ਚਾਹਲ, ਗਗਨਦੀਪ ਸਿੰਘ ਰਾਣਾ, ਰਮਨਦੀਪ ਸਿੰਘ ਰਾਣਾ, ਸੁਖਵੀਰ ਸਿੰਘ ਸੁੱਖੀ, ਜੋਰਾਵਰ ਸਿੰਘ, ਜਗਰੂਪ ਸਿੰਘ, ਹਰਦੀਪ ਸਿੰਘ, ਹਰਬੰਸ ਲਾਲ ਪੰਚ, ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ |