08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਵਜੋਤ ਸਾਹਿਤ ਸੰਸਥਾ ਔੜ ਦੀ ਸਾਹਿਤਕ ਬੈਠਕ

Ad Position 21
No active advertisement
ਅਜੀਤ ਡੈਸਕ 04-01-2026
ਨਵਾਂਸ਼ਹਿਰ, 3 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਨਵਜੋਤ ਸਾਹਿਤ ਸੰਸਥਾ ਔੜ ਦੀ ਸਾਲ 2026 ਦੀ ਪਲੇਠੀ ਸਾਹਿਤਕ ਮਿਲਣੀ ਪ੍ਰਧਾਨ ਦਵਿੰਦਰ ਸਕੋਹਪੁਰੀ ਦੀ ਪ੍ਰਧਾਨਗੀ ਹੇਠ ਜਨਰਲ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਦੇ ਗ੍ਰਹਿ ਵਿਖੇ ਹੋਈ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰੀਕਿਸ਼ਨ ਪਟਵਾਰੀ ਅਤੇ ਰਾਜਵਿੰਦਰ ਕੌਰ ਨਾਗਰਾ ਨੇ ਧਾਰਮਿਕ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ | ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਬਾਨੀ ਜਨਰਲ ਸਕੱਤਰ ਤਰਸੇਮ ਸਾਕੀ ਨੂੰ ਸ਼ਰਧਾਂਜਲੀ ਦਿੱਤੀ ਗਈ | ਸਤਪਾਲ ਸਾਹਲੋਂ ਨੇ ਤਰਸੇਮ ਸਾਕੀ ਦੇ ਰਚਨਾ ਸੰਸਾਰ ਸਬੰਧੀ ਸਾਂਝ ਪਾਈ | ਇਸ ਮੀਟਿੰਗ ਵਿੱਚ ਪ੍ਰਧਾਨ ਦਵਿੰਦਰ ਸਕੋਹਪੁਰੀ ਵਲੋਂ ਸਭਾ ਦੇ ਰਹਿੰਦੇ ਅਹੁਦਿਆਂ ਦੀ ਨਿਯੁਕਤੀ ਕੀਤੀ | ਸੀਨੀ. ਮੀਤ ਪ੍ਰਧਾਨ ਚਮਨ ਮੱਲਪੁਰੀ, ਮੀਤ ਪ੍ਰਧਾਨ ਨੀਰੂ ਜੱਸਲ, ਸਕੱਤਰ ਹਰਮਿੰਦਰ ਹੈਰੀ, ਸਹਾਇਕ ਖ਼ਜ਼ਾਨਚੀ ਹਰੀਕਿਸ਼ਨ ਪਟਵਾਰੀ, ਪ੍ਰੈਸ ਸਕੱਤਰ ਦੇਸਰਾਜ ਬਾਲੀ ਅਤੇ ਪਿਆਰਾ ਲਾਲ ਬੰਗੜ, ਮੀਡੀਆ ਇੰਚਾਰਜ ਰੇਸ਼ਮ ਕਰਨਾਣਵੀ, ਐਡੀਟਰ ਅਮਰਜੀਤ ਜਿੰਦ ਅਤੇ ਕਾਰਜਕਾਰੀ ਮੈਂਬਰ ਰਾਮਨਾਥ ਕਟਾਰੀਆ, ਸੁੱਚਾ ਰਾਮ ਜਾਡਲਾ, ਮੱਖਣ ਬਖਲੌਰ ਅਤੇ ਸ਼ਿਵ ਕੁਮਾਰ ਦੀ ਨਿਯੁਕਤੀ ਕੀਤੀ ਗਈ | ਹਾਜ਼ਰ ਮੈਂਬਰਾਂ ਵਲੋਂ ਆਪਣੀਆਂ-ਆਪਣੀਆਂ ਰਚਨਾਵਾਂ ਦੀ ਸਾਂਝ ਪਾਈ ਗਈ | ਇਸ ਮੌਕੇ ਗੁਰਨੇਕ ਸ਼ੇਰ, ਰਜਨੀ ਸ਼ਰਮਾ, ਸ਼ਿਵ ਕੁਮਾਰ, ਕੁਲਦੀਪ ਕੌਰ ਮਾਨ ਅਤੇ ਖੁਸ਼ਦੀਪ ਕੌਰ ਵੀ ਹਾਜ਼ਰ ਸਨ | ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਵੱਲੋਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਕੁਟੀਆ ਪੰਚਵਰਟੀ ਧਾਮ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਚੱਕ ਰਾਮੂੰ ਦਾ ਸਲਾਨਾ ਕਬੱਡੀ ਕੱਪ ਨਿਊਜ਼ੀਲੈਂਡ ਦੀ ਟੀਮ ਨੇ ਜਿੱਤਿਆ, ਚੱਕ ਕਲਾਂ ਦੀ ਟੀਮ ਦੂਜੇ ਸਥਾਨ 'ਤੇ
Ad Position 24