08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਵੇਂ ਸਾਲ ਦੀ ਆਮਦ 'ਤੇ ਕੁਟੀਆ ਪੰਚਵਰਟੀ ਧਾਮ 'ਚ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-01-2026
ਰੱਤੇਵਾਲ, 3 ਜਨਵਰੀ (ਅਸ਼ੋਕ ਕੁਮਾਰ ਲੀਲ)-ਨਵੇਂ ਸਾਲ ਦੀ ਸ਼ੁੱਭ ਆਮਦ ਮੌਕੇ ਕੁਟੀਆ ਪੰਚਵਰਟੀ ਧਾਮ ਗੋਲੂ ਮਾਜਰਾ 'ਚ ਸਤਿਗੁਰ ਗਰੀਬ ਦਾਸ ਜੀ ਦੀ ਅੰਮਿ੍ਤ ਬਾਣੀ ਦਾ ਭੋਗ ਸ਼ਰਧਾ ਅਤੇ ਭਾਵਨਾ ਸਹਿਤ ਪਾਇਆ ਗਿਆ | ਇਸ ਪਾਵਨ ਸਮਾਗਮ ਦੌਰਾਨ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀ ਵਾਲੇ ਮਹਾਰਾਜ ਦੀ ਪ੍ਰੇਰਨਾ ਅਨੁਸਾਰ ਮੰਗਲਾ ਚਰਨ ਕਰਕੇ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਪੀ.ਜੀ.ਆਈ ਚੰਡੀਗੜ੍ਹ ਲਈ ਲੰਗਰ ਵਾਲੀ ਗੱਡੀ ਨੂੰ ਭੇਜਿਆ ਗਿਆ | ਇਸ ਉਤਸਵ ਵਿੱਚ ਭਗਤ ਸਤਨਾਮ, ਭਗਤ ਤਰਸੇਮ ਲਾਲ, ਡਾ. ਪਰਮਜੀਤ ਕੋਹਲੀ, ਰਾਮਜੀ ਦਾਸ ਕੋਹਲੀ, ਬਿਹਾਰੀ ਲਾਲ, ਸਾਬਕਾ ਸਰਪੰਚ ਸ਼ੀਲਾ ਦੇਵੀ (ਮਲੇਵਾਲ ਕੋਹਲੀ), ਸੱਤਿਆ ਦੇਵੀ, ਸਾਬਕਾ ਸਰਪੰਚ ਨੀਲਮ ਰਾਣੀ (ਟੁੰਡੇਵਾਲ), ਆਸ਼ਾ ਰਾਣੀ, ਊਸ਼ਾ ਕਿਰਨ, ਸਾਬਕਾ ਸਰਪੰਚ ਬਲਰਾਮ ਬਜਾੜ (ਬਾਗੋਵਾਲ), ਮਮਤਾ, ਬੱਬੂ, ਰੇਖਾ ਰਾਣੀ ਅਤੇ ਸਰਪੰਚ (ਗੋਲੂਮਾਜਰਾ) ਸਮੇਤ ਸੈਂਕੜੇ ਦੀ ਤਦਾਦ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਵੇਦਾਂਤ ਅਚਾਰੀਆ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਦਰਸ਼ਨ ਕੀਤੇ ਅਤੇ ਵਿਚਾਰ ਸ੍ਰਵਣ ਕੀਤੇ ਅਤੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ | ਸਮਾਗਮ ਦੌਰਾਨ ਸੰਗਤਾਂ ਨੇ ਇਕੱਠੇ ਹੋ ਕੇ ਨਵੇਂ ਸਾਲ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਉਟਾਲ 'ਚ ਮਲਵਿੰਦਰ ਸਿੰਘ ਕੰਗ ਵਲੋਂ ਓਪਨ ਏਅਰ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਨਵਜੋਤ ਸਾਹਿਤ ਸੰਸਥਾ ਔੜ ਦੀ ਸਾਹਿਤਕ ਬੈਠਕ
Ad Position 24