ਬੰਗਾ, 5 ਜਨਵਰੀ (ਧਰਮਵੀਰ ਪਾਲ)-ਥਾਣਾ ਸਿਟੀ ਬੰਗਾ ਵਲੋਂ 20 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਸਿਟੀ ਬੰਗਾ ਦੇ ਵਿਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਮੁਕੱਦਮਾ ਹੈਂਡ ਕਾਂਸਟੇਬਲ ਜਸਕਰਨ ਸਿੰਘ ਵਲੋਂ ਦਰਜ ਕੀਤਾ ਗਿਆ | ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਸਿਟੀ ਬੰਗਾ ਤੋਂ ਗੜ੍ਹਸ਼ੰਕਰ ਚੌਕ ਬੰਗਾ ਹੁੰਦੇ ਹੋਏ ਕਚਿਹਰੀ ਚੌਕ ਬੰਗਾ ਤੋਂ ਨੇੜੇ ਝਿੱਕਾ ਪੁਲੀ ਬੰਗਾ ਪੁੱਜੇ ਤਾਂ ਸਾਹਮਣੇ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ | ਨੌਜਵਾਨ ਨੇ ਆਪਣੇ ਹੱਥ ਵਿੱਚ ਫੜਿ੍ਹਆ ਲਿਫਾਫਾ ਯਕਦਮ ਹੇਠਾਂ ਸੁੱਟ ਦਿੱਤਾ | ਪਰ ਸ਼ੱਕ ਪੈਣ ਕਰਕੇ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਸ਼ੋਕ ਕੁਮਾਰ ਪੁੱਤਰ ਰਾਮ ਲਾਲ ਵਾਸੀ ਮੱਲਾ ਬੇਦੀਆਂ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਉਸ ਵਲੋਂ ਸੁੱਟੇ ਲਿਫਾਫੇ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਲਿਫਾਫੇ ਵਿੱਚੋ ਦੋ ਪੱਤੇ ਹਰੇਕ ਪੱਤੇ ਵਿਚ 10/10 ਕੁੱਲ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ | ਜਿਸ 'ਤੇ ਨਸ਼ਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ |