ਚੌਧਰੀ ਸੁਰਿੰਦਰ ਪਾਲ ਭੂੰਬਲਾ ਦੇ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਅਜੀਤ ਡੈਸਕ
06-01-2026
ਬਲਾਚੌਰ, 5 ਜਨਵਰੀ (ਨਰੇਸ਼ ਧੌਲ)-ਸਰਪੰਚ ਮਨੋਹਰ ਲਾਲ ਭੂੰਬਲਾ ਚੰਦਿਆਣੀ ਕਲਾਂ (ਨੰਨੂਵਾਲ), ਚੌਧਰੀ ਰਾਮ ਪਾਲ ਭੂੰਬਲਾ ਐੱਸ.ਐੱਚ.ਓ ਥਾਣਾ ਸਿਟੀ ਬਲਾਚੌਰ ਦੇ ਭਰਾ ਅਤੇ ਭਗਤ ਚਰਨਜੀਤ ਭਾਟੀਆ ਐਨ.ਆਰ.ਆਈ ਆਦੋਆਣਾ ਵਾਲਿਆਂ ਦੇ ਭਾਣਜੇ ਸਤਿਕਾਰਯੋਗ ਸ਼ਖਸ਼ੀਅਤ ਚੌਧਰੀ ਸੁਰਿੰਦਰ ਪਾਲ ਭੂੰਬਲਾ ਦੇ ਪਿਛਲੇ ਦਿਨੀ ਬੇਵਕਤ ਅਕਾਲ ਚਲਾਣੇ ਉਪਰੰਤ ਜਿੱਥੇ ਸਮੁੱਚੇ ਇਲਾਕੇ ਵਾਸੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉਥੇ ਵੱਖ-ਵੱਖ ਸ਼ਖ਼ਸੀਅਤਾਂ ਵਿਧਾਇਕਾ ਸੰਤੋਸ਼ ਕਟਾਰੀਆ, ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਅਕਾਲੀ ਆਗੂ ਚੌਧਰੀ ਅਸ਼ੋਕ ਕੁਮਾਰ ਨਾਨੋਵਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਚੌਧਰੀ ਬਿਮਲ ਕੁਮਾਰ ਸਾਬਕਾ ਚੇਅਰਮੈਨ, ਬਾਬੂ ਰਾਮਜੀ ਦਾਸ ਭੂੰਬਲਾ, ਚੌਧਰੀ ਤਰਸੇਮ ਲਾਲ ਸਾਬਕਾ ਚੇਅਰਮੈਨ, ਭਾਜਪਾ ਆਗੂ ਚੌਧਰੀ ਵਿਜੇ ਭਾਟੀਆ ਸੰਡਰੇਵਾਲ, ਸੇਵਾ ਮੁਕਤ ਡੀ.ਐੱਸ.ਪੀ ਸਤਨਾਮ ਸਿੰਘ ਰਾਜੂ ਮਾਜਰਾ, ਸਾਬਕਾ ਸੰਮਤੀ ਮੈਂਬਰ ਪੰਮੀ ਬਰੇਤਾ, ਚੌਧਰੀ ਹਰਬੰਸ ਲਾਲ ਸੈਦਪੁਰ, ਡੀ.ਐੱਸ.ਪੀ ਰਾਜ ਕੁਮਾਰ ਨਵਾਂਸ਼ਹਿਰ, ਬਿਕਰਮ ਸਿੰਘ ਰੋੜੀ ਐੱਸ. ਐਚ. ਓ, ਅਸ਼ੋਕ ਚੌਧਰੀ ਐਮ. ਸੀ ਹੁਸ਼ਿਆਰਪੁਰ, ਚੌਧਰੀ ਅਸ਼ੋਕ ਕੁਮਾਰ ਕਰੀਮਪੁਰ ਧਿਆਨੀ ਆਦਿ ਨੇ ਵੀ ਦੁੱਖ ਸਾਂਝਾ ਕਰਦਿਆਂ ਹੋਇਆਂ ਕਿਹਾ ਕਿ ਚੌਧਰੀ ਸੁਰਿੰਦਰ ਪਾਲ ਭੂੰਬਲਾ ਦੇ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਰਾਮ ਸਰੂਪ ਸਰਪੰਚ ਮਾਲੇਵਾਲ, ਤੇਲੂ ਰਾਮ, ਸੋਹਣ ਲਾਲ ਸੇਵਾ ਮੁਕਤ ਡੀ. ਐੱਸ. ਪੀ ਨਵਾਂ ਪਿੰਡ ਟੱਪਰੀਆਂ, ਮਾਸਟਰ ਮਦਨ ਲਾਲ, ਮਹਿੰਦਰ ਪਾਲ ਸਾਬਕਾ ਸਰਪੰਚ, ਸੁਰਿੰਦਰ ਪਾਲ ਰੋੜੂਆਣਾ, ਮਹਿੰਦਰ ਪਾਲ ਰਾਜੂ ਮਾਜਰਾ, ਮਹਿੰਦਰ ਪਾਲ ਸਰਪੰਚ ਮੰਗੂਪੁਰ, ਕਿਸ਼ਨ ਲਾਲ ਰੌੜੀ, ਰਾਜ ਕੁਮਾਰ ਭਰਥਲਾ, ਬਿੱਲਾ ਚੌਧਰੀ ਮੰਗੂਪੁਰ, ਚਾਨਣ ਰਾਮ ਮੰਗੂਪੁਰ, ਕਾਕੂ ਮੰਗੂਪੁਰ, ਭਜਨ ਲਾਲ ਸਾਬਕਾ ਸਰਪੰਚ, ਭਜਨ ਲਾਲ ਕੁਕੜਸੂਹਾ, ਰਾਜ ਕੁਮਾਰ ਬਾਗੜੀ, ਰਜਿੰਦਰ ਸਰਪੰਚ ਮਾਲੇਵਾਲ, ਰਵੀਇੰਦਰ ਭਾਟੀਆ (ਡੈਵੀ), ਭਜਨ ਲਾਲ ਸਿਆਣਾ, ਅਸ਼ਵਨੀ ਸਰਪੰਚ, ਪਵਨ ਕੁਮਾਰ ਰਾਹੋਂ, ਬਲਦੇਵ ਖੇਪੜ, ਰਾਮ ਧੰਨ ਖੇਪੜ, ਪਵਨ ਕੁਮਾਰ ਲੁਧਿਆਣਾ, ਰਾਮ ਦਾਸ ਚੇਚੀ ਟੋਰੋਵਾਲ, ਹੁਸਨ ਲਾਲ ਰੂਪ ਲਾਲ ਸੂਬੇਦਾਰ ਟਕਾਰਲਾ, ਰੋਸ਼ਨ ਲਾਲ ਟੁੰਡੇਵਾਲ, ਪਵਨ ਕੁਮਾਰ ਉਧਨਵਾਲ, ਦੇਵ ਰਾਜ ਹੁਸ਼ਿਆਰਪੁਰ, ਧਰਮ ਚੰਦ ਪੋਜੇਵਲ, ਸੱਤ ਪਾਲ ਪੋਜੇਵਾਲ, ਪਵਨ ਕੁਮਾਰ ਪੋਜੇਵਾਲ, ਚੌਧਰੀ ਜੈ ਚੰਦ ਚੂਹੜਪੁਰ, ਸੁਭਾਸ਼ ਚੰਦਰ, ਮਾਸਟਰ ਰਘਵੀਰ ਬੂਥਗੜ੍ਹ, ਰਾਮ ਕਿਸ਼ਨ ਮਾਸਟਰ, ਡਾਕਟਰ ਯਸ਼ ਪਾਲ, ਕੈਪਟਨ ਅਮਰ ਨਾਥ ਆਦਿ ਅਤੇ ਹੋਰ ਇਲਾਕਾ ਵਾਸੀਆਂ ਨੇ ਵੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |