ਟੱਪਰੀਆਂ ਖੁਰਦ, 5 ਜਨਵਰੀ (ਬਲਵਿੰਦਰ ਨਾਨੋਵਾਲੀਆ) - ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਕੋਈ ਵੀ ਕਾਰਜ ਹਮੇਸ਼ਾ ਸਫਲ ਹੁੰਦਾ ਹੈ | ਇਹ ਵਿਚਾਰ ਭਾਈ ਗੁਰਚਰਨ ਸਿੰਘ ਭਾਰਾਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਪਿੰਡ ਖੁਰਦਾਂ ਵਿਖੇ ਸ. ਕੁਲਵੰਤ ਸਿੰਘ ਸਰਪੰਚ ਅਤੇ ਨੰਬਰਦਾਰ ਪਰਮਜੀਤ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਤੇ ਨੂੰਹ ਬਲਜੀਤ ਕੌਰ ਨੇ ਕੈਨੇਡਾ ਦੀ ਧਰਤੀ ਤੋਂ ਆਪਣੇ ਗ੍ਰਹਿ ਪਿੰਡ ਖੁਰਦਾਂ ਵਿਖੇ ਨਵਜੰਮੀ ਪੁੱਤਰੀ ਬਰਕਤ ਕੌਰ ਦੇ ਲੋਹੜੀ ਸਮਾਗਮ ਮੌਕੇ ਅਰੰਭੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬੀ ਵੀਰ ਬੇਸ਼ੱਕ ਰੁਜਗਾਰ ਅਤੇ ਚੰਗੇ ਭਵਿੱਖ ਦੀ ਖਾਤਰ ਵਿਦੇਸ਼ਾਂ 'ਚ ਜਾ ਵਸੇ ਹਨ, ਪਰ ਉਨ੍ਹਾਂ ਦਾ ਪਿਆਰ ਅਤੇ ਪੰਜਾਬ ਦੀ ਧਰਤੀ ਨਾਲ ਖਿੱਚ ਉਨ੍ਹਾਂ ਨੂੰ ਇੱਥੇ ਲਿਆਉਂਦੀ ਹੈ | ਇਸ ਮੌਕੇ ਹਾਜ਼ਰ ਮੋਹਤਵਰ ਸ਼ਖਸ਼ੀਅਤਾਂ ਵਲੋਂ ਸਮੂਹ ਨੰਬਰਦਾਰ ਪਰਿਵਾਰ ਨੂੰ ਨਵਜੰਮੀ ਬੱਚੀ ਦੇ ਜਨਮ ਦਿਨ ਅਤੇ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ | ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਸ: ਕੁਲਵੰਤ ਸਿੰਘ ਸਰਪੰਚ, ਗਿਆਨੀ ਹਰਬੰਸ ਸਿੰਘ ਸਾਬਕਾ ਸਰਪੰਚ, ਸੂਬੇਦਾਰ ਕੁਲਦੀਪ ਸਿੰਘ, ਦਲਜੀਤ ਸਿੰਘ, ਸੁੱਚਾ ਸਿੰਘ, ਦਰਸ਼ਨ ਸਿੰਘ, ਕਰਨਵੀਰ ਸਿੰਘ, ਹਰਵਿੰਦਰ ਸਿੰਘ, ਜਸ਼ਨਦੀਪ ਸਿੰਘ, ਗੁਰਦੀਪ ਸਿੰਘ, ਹਰਸ਼ਦੀਪ ਕੌਰ, ਬਲਜੀਤ ਕੌਰ, ਜਸ਼ਪਾਲ ਕੌਰ, ਸੰਦੀਪ ਕੌਰ, ਕੇਵਲ ਕੌਰ, ਜਸਪ੍ਰੀਤ ਕੌਰ, ਹਰਸਜੋਤ ਸਿੰਘ ਅਤੇ ਲਵਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |