ਕਟਾਰੀਆਂ, 5 ਜਨਵਰੀ (ਪ੍ਰੇਮੀ ਸੰਧਵਾਂ) - ਚੌ. ਜਗਤ ਰਾਮ ਸੂੰਢ ਸਾਬਕਾ ਕੈਬਨਿਟ ਮੰਤਰੀ ਦੀ 36ਵੀਂ ਬਰਸੀ ਮੌਕੇ ਉਨ੍ਹਾਂ ਦੀ ਸਮਾਧ 'ਤੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਚੌ. ਮੀਨਾ ਸੂੰਢ ਪਤਨੀ ਸਵ: ਚੌ. ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਡਾ. ਜੈਸਮੀਨ ਚੌਧਰੀ, ਬਲਾਕ ਕਾਂਗਰਸ ਪ੍ਰਧਾਨ ਕੁਲਵਰਨ ਸਿੰਘ ਗਿੱਲ, ਐਡਵੋਕੇਟ ਪੀ. ਕੇ ਸਰੋਏ, ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਗੁਰੂ, ਬਲਾਕ ਕਾਂਗਰਸ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ, ਸੁਖਦੇਵ ਸਿੰਘ ਚੇਤਾ, ਮਹਿਲਾ ਕਾਂਗਰਸੀ ਆਗੂ ਜਸਵਿੰਦਰ ਕੌਰ ਸੂੰਢ, ਮੈਡਮ ਕੁਲਜੀਤ ਕੌਰ ਬੋਇਲ, ਹਰਵਿੰਦਰ ਸਿੰਘ ਬੋਇਲ, ਪ੍ਰਧਾਨ ਧਰਮ ਪਾਲ ਸੂੰਢ, ਰੂਪ ਲਾਲ ਸੂੰਢ, ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਮਹਿਲਾ ਕਾਂਗਰਸੀ ਆਗੂ ਮੈਡਮ ਰੇਸ਼ਮ ਕੌਰ ਸਰੋਏ ਆਦਿ ਸ਼ਖਸ਼ੀਅਤਾਂ ਦੀ ਅਗਵਾਈ ਹੇਠ ਕਰਵਾਏ ਗਏ ਸ਼ਰਧਾਂਜਲੀ ਸਮਾਗਮ 'ਚ ਉਨ੍ਹਾਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਚੌ. ਜਗਤ ਰਾਮ ਸੂੰਢ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਗੋਲੀਆਂ ਨਾਲ ਸ਼ਹਾਦਤ ਦਾ ਜਾਮ ਤਾਂ ਜਰੂਰ ਪੀ ਲਿਆ ਪਰ ਉਨ੍ਹਾਂ ਨੇ ਪੰਜਾਬ ਵਿਚੋਂ ਸਮਾਜ ਵਿਰੋਧੀ ਅਨਸਰਾਂ ਦਾ ਖਾਤਮਾ ਕਰਕੇ ਹੀ ਸਾਹ ਲਿਆ | ਉਨ੍ਹਾਂ ਕਿਹਾ ਕਿ ਚੌ. ਜਗਤ ਰਾਮ ਸੂੰਢ ਦੇ ਸਪੁੱਤਰ ਸਵ: ਚੌ. ਤਰਲੋਚਨ ਸਿੰਘ ਸੂੰਢ ਨੇ ਉਨ੍ਹਾਂ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੜੀ ਮਿਹਨਤ ਕੀਤੀ | ਪਰ ਹੋਣੀ ਨੇ ਉਨ੍ਹਾਂ ਨੂੰ ਵੀ ਛੇਤੀ ਹੀ ਆਪਣੀ ਬੁੱਕਲ 'ਚ ਲਪੇਟ ਲਿਆ | ਹੁਣ ਹਲਕੇ ਦੇ ਲੋਕਾਂ ਦੀ ਸੇਵਾ ਉਨ੍ਹਾਂ ਦੀ ਧਰਮ ਪਤਨੀ ਚੌ. ਮੀਨਾ ਸੂੰਢ ਤੇ ਬੇਟੀ ਡਾ. ਜੈਸਮੀਨ ਚੌਧਰੀ ਤੇ ਐਡਵੋਕੇਟ ਅਮਨਦੀਪ ਸਿੰਘ ਗੁਰੂ ਵਲੋਂ ਕੀਤੀ ਜਾ ਰਹੀ ਹੈ ਤਾਂ ਜੋ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ | ਸਮਾਗਮ ਵਿੱਚ ਆਏ ਆਗੂਆਂ ਤੇ ਪਾਰਟੀ ਵਰਕਰਾਂ ਦਾ ਬਲਾਕ ਕਾਂਗਰਸ ਪ੍ਰਧਾਨ ਤੇ ਸਾਬਕਾ ਸਰਪੰਚ ਕੁਲਵਰਨ ਸਿੰਘ ਗਿੱਲ ਪਿੰਡ ਥਾਂਦੀਆਂ, ਐਡਵੋਕੇਟ ਪੀ. ਕੇ ਸਰੋਏ ਸੂੰਢ, ਐਡਵੋਕੇਟ ਅਮਨਦੀਪ ਸਿੰਘ ਗੁਰੂ ਤੇ ਅਮਰਜੀਤ ਸਿੰਘ ਕਲਸੀ ਨੇ ਧੰਨਵਾਦ ਕੀਤਾ | ਇਸ ਮੌਕੇ ਬਲਵੀਰ ਪਟਵਾਰੀ ਬੀਸਲਾ, ਰੇਸ਼ਮ ਕੌਰ ਸਰੋਏ, ਰੂਪ ਲਾਲ, ਧਰਮਪਾਲ, ਹਰਵਿੰਦਰ ਬੋਇਲ, ਦੇਸ ਰਾਜ, ਹਰਬੰਸ ਹੀਰਾ, ਬਸੰਤ ਰਾਏ, ਭਜਨ ਸਿੰਘ, ਗੁਰਵਿੰਦਰ ਸਿੰਘ ਪੰਚ, ਬਲਦੇਵ ਸਿੰਘ ਮਕਸੂਦਪੁਰ, ਜਸਵੀਰ ਕੌਰ, ਚਰਨੋ, ਬਲਵੀਰ ਕੌਰ, ਕਸ਼ਮੀਰ ਕੌਰ, ਰਾਣੀ ਸੂੰਢ, ਪਿੰਕੀ, ਠੇਕੇਦਾਰ ਸੁਰਿੰਦਰ ਪਾਲ, ਸੁਖਦੇਵ ਸਿੰਘ ਚੇਤਾ, ਕਮਲਜੀਤ ਕੌਰ, ਜਸਵਿੰਦਰ ਸੂੰਢ, ਰਾਜ ਕੁਮਾਰ, ਕਸ਼ਮੀਰ ਲਾਲ, ਰੌਣਕ ਦਾਸ, ਸੰਦੀਪ ਕੁਮਾਰ, ਧਰਮਪਾਲ ਲੱਖਪੁਰ, ਰਾਜਵੀਰ, ਰੇਸ਼ਮ ਸਿੰਘ ਘੁੰਮਣ ਆਦਿ ਹਾਜ਼ਰ ਸਨ |