08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਾਂਗਰਸ ਵਲੋਂ ਬੰਗਾ ਹਲਕੇ 'ਚ 'ਮਨਰੇਗਾ ਬਚਾਓ' ਸੰਗਰਾਮ ਤਹਿਤ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚ

Ad Position 21
No active advertisement
ਅਜੀਤ ਡੈਸਕ 24-01-2026
ਬੰਗਾ, 23 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਸ਼ੁਰੂ ਕੀਤੇ 'ਮਨਰੇਗਾ ਬਚਾਓ ਸੰਗਰਾਮ' ਨੂੰ ਅੱਗੇ ਵਧਾਉਂਦੇ ਹੋਏ ਇਸ ਵਿਧਾਨ ਸਭਾ ਹਲਕੇ 'ਚ ਆਲ ਇੰਡੀਆ ਕਾਂਗਰਸ ਦੁਆਰਾ ਦਿੱਤੇ ਇਸ ਪ੍ਰੋਗਰਾਮ ਤਹਿਤ ਪਿੰਡਾਂ 'ਚ ਮਨਰੇਗਾ ਕਾਮਿਆਂ ਨੂੰ ਜਾਗਰੂਕ ਕਰਨ ਵਾਸਤੇ ਪਿੰਡਾਂ ਦੀਆਂ ਸੱਥਾਂ ਤੇ ਪੰਚਾਇਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਇਸੇ ਲੜੀ 'ਚ ਹਲਕੇ ਦੇ ਪਿੰਡ ਹੀਉਂ ਵਿਖੇ ਮੀਟਿੰਗ ਕੀਤੀ ਗਈ | ਜਿਸ ਦੀ ਪ੍ਰਧਾਨਗੀ ਕਾਂਗਰਸ ਆਗੂ ਚੌਧਰੀ ਮੀਨਾ ਸੂੰਢ ਨੇ ਕੀਤੀ | ਮੀਟਿੰਗ ਦੌਰਾਨ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਨਵੇਂ ਕਾਨੂੰਨ ਨੂੰ ਰੱਦ ਕਰਨ ਦਾ ਐਲਾਨ ਕੀਤਾ | ਉਨ੍ਹਾਂ ਦੱਸਿਆ ਕਿ ਨਵੇਂ ਬਣੇ ਕਾਨੂੰਨ ਵਿੱਚ ਮਨਰੇਗਾ ਅਧੀਨ ਦਿੱਤੀ ਕੰਮ ਦੀ ਗਾਰੰਟੀ ਖਤਮ ਕਰ ਦਿੱਤੀ ਗਈ ਹੈ | ਕੇਂਦਰ ਅਤੇ ਸੂਬਾਈ ਸਰਕਾਰ ਦਾ ਹਿੱਸਾ 60 ਫੀਸਦੀ ਅਤੇ 40 ਫੀਸਦੀ ਕਰ ਦਿੱਤਾ ਗਿਆ ਹੈ | ਪੰਜਾਬ ਸਰਕਾਰ ਦੀ ਮਾੜੀ ਆਰਥਿਕ ਸਥਿੱਤੀ ਨੂੰ ਦੇਖਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ 40 ਫੀਸਦੀ ਹਿੱਸਾ ਪਾਉਣ ਦੇ ਯੋਗ ਨਹੀਂ ਹੈ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ, ਰਜਿੰਦਰ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਨਵਾਂਸ਼ਹਿਰ, ਅਮਰਜੀਤ ਕਲਸੀ ਪ੍ਰਧਾਨ ਸੇਵਾ ਦਲ, ਪਿਆਰਾ ਸਿੰਘ ਸਰਪੰਚ, ਹਰਬੰਤ ਸਿੰਘ ਮਕਸੂਦਪੁਰ, ਮੈਡਮ ਸੁਮਨ ਲਾਖਾ, ਡਾ. ਨਿਰੰਜਨ ਪਾਲ, ਮੱਖਣ ਰਾਮ ਪ੍ਰਧਾਨ, ਅਮਰਜੀਤ ਪਾਲ ਪੰਚ, ਗੁਰਬਖਸ਼ ਕੌਰ ਪੰਚ, ਸੁਰਜੀਤ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਗੁਰਦਿਆਲ ਰਾਮ ਪੰਚ, ਧਰਮਵੀਰ ਪੰਚ, ਸੁਰਿੰਦਰ ਪਾਲ ਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਇਕ ਡਾ. ਸੁੱਖੀ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
Ad Position 24