ਬਹਿਰਾਮ, 24 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਵਿਖੇ ਸੁੰਦਰ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਤਕਰੀਬਨ 60 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਪਹਿਲੇ ਗਰੁੱਪ ਵਿੱਚੋਂ ਪਹਿਲਾ ਇਨਾਮ ਅਮਨਦੀਪ ਬਾਂਸਲ ਗੁਰੂ ਨਾਨਕ ਮਿਸ਼ਨ ਸਕੂਲ ਢਾਂਹਾ ਕਲੇਰਾਂ, ਦੂਜਾ ਇਨਾਮ ਅਭਿਜੋਤ ਸਿੰਘ ਗੁਰੂ ਨਾਨਕ ਮਿਸ਼ਨ ਸਕੂਲ ਢਾਂਹਾ ਕਲੇਰਾਂ ਅਤੇ ਤੀਜਾ ਇਨਾਮ ਨਵਦੀਪ ਬਸਰਾ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਨੇ ਪ੍ਰਾਪਤ ਕੀਤਾ | ਦੂਜੇ ਗਰੁੱਪ ਵਿੱਚੋਂ ਪਹਿਲਾ ਇਨਾਮ ਅਮਨਪਾਲ ਸਿੰਘ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ, ਦੂਜਾ ਇਨਾਮ ਨਵਦੀਪ ਬੈਂਸ ਤੇ ਤੀਜਾ ਇਨਾਮ ਅਮਰਿੰਦਰ ਸਿੰਘ ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਨੇ ਪ੍ਰਾਪਤ ਕੀਤਾ | ਸ਼ਪੈਸ਼ਲ ਮੁਕਾਬਲਿਆਂ ਵਿੱਚ ਰਮਨਪਾਲ ਸਿੰਘ ਅਕਾਲ ਅਕੈਡਮੀ ਚੱਕ ਮੰਡੇਰ, ਮਨਵੀਰ ਸਿੰਘ ਅਕਾਲ ਅਕੈਡਮੀ ਚੱਕ ਮੰਡੇਰ ਅਤੇ ਵਿਪਨਦੀਪ ਸਿੰਘ ਚਰਨਕੰਵਲ ਕੌਨਵੈਂਟ ਸਕੂਲ ਬੰਗਾ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਦੁਮਾਲਾ ਸਜਾਉਣ ਵਿੱਚ ਪਹਿਲੇ ਗਰੁੱਪ ਵਿੱਚ ਪਹਿਲਾ ਸਥਾਨ ਸੁਬੇਗ ਸਿੰਘ ਅਕਾਲ ਅਕੈਡਮੀ ਚੱਕ ਮੰਡੇਰ, ਦੂਜਾ ਸਥਾਨ ਗੁਰਸਿਮਰਨ ਕੌਰ ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਅਤੇ ਏਕਮ ਸਿੰਘ ਅਕਾਲ ਅਕੈਡਮੀ ਚੱਕ ਮੰਡੇਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਉਪਰੰਤ ਪਿ੍ੰਸੀ: ਪਰਵਿੰਦਰ ਸਿੰਘ ਜੱਸੋਮਜਾਰਾ ਨੇ ਬੱਚਿਆਂ ਨੂੰ ਜਿਥੇ ਦਸਤਾਰਬੰਦੀ ਮੁਕਾਬਲੇ ਕਰਾਉਣ ਦਾ ਮੁੱਖ ਉਦੇਸ਼ ਦੱਸਿਆ ਉਥੇ ਵਿਦਿਆਰਥੀਆਂ ਨੂੰ ਸਿੱਖੀ ਸਰੂਪ ਵਿੱਚ ਰਹਿਣ, ਗੁਰਬਾਣੀ ਦਾ ਸਿਮਰਨ ਕਰਨ ਅਤੇ ਦਸਤਾਰ ਦੇ ਮਹੱਤਵ ਬਾਰੇ ਦੱਸਿਆ | ਜੱਜਮੈਂਟ ਦੀ ਭੂਮਿਕਾ ਜਤਿੰਦਰਪਾਲ ਸਿੰਘ ਗੜ੍ਹਸ਼ੰਕਰ, ਮਾਸਟਰ ਨਰਿੰਦਰ ਸਿੰਘ ਭਾਰਟਾ, ਅਮਰਜੀਤ ਸਿੰਘ ਭੀਣ ਨੇ ਬਾਖੂਬੀ ਨਿਭਾਈ | ਇਨਾਮਾਂ ਦੀ ਸੇਵਾ ਸਵ: ਨਰੰਜਣ ਸਿੰਘ ਪੱਕਿਆ ਵਾਲਿਆਂ ਦੇ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਰਾਣੂੰ, ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ, ਗਿਆਨੀ ਮੋਹਣ ਸਿੰਘ ਮਸਕੀਨ, ਪਿ੍ੰਸੀਪਲ ਪਰਵਿੰਦਰ ਸਿੰਘ ਹਰਭਜਨ ਸਿੰਘ ਯੂ.ਐਸ.ਏ, ਗੁਰਮੀਤ ਸਿੰਘ ਕੈਨੇਡਾ, ਬੀਬੀ ਜਸਵਿੰਦਰ ਕੌਰ ਸਰਪੰਚ ਜੱਸੋਮਜਾਰਾ, ਮਨਜੀਤ ਸਿੰਘ ਭਰੋਲੀ, ਕੁਲਵੀਰ ਸਿੰਘ ਕੀਰਾ, ਪਰਮਜੀਤ ਸਿੰਘ, ਮੁਖਤਾਰ ਸਿੰਘ ਪੰਚ, ਹਰਮੇਲ ਸਿੰਘ, ਅਵਤਾਰ ਸਿੰਘ, ਭਾਈ ਸੁਖਜਿੰਦਰ ਸਿੰਘ ਮੁੱਖ ਗ੍ਰੰਥੀ, ਸੁਖਦੇਵ ਸਿੰਘ, ਅਮਰੀਕ ਸਿੰਘ ਚੱਕਮੰਡੇਰ, ਜਸਕਰਨ ਸਿੰਘ, ਦਲਜੀਤ ਸਿੰਘ, ਜੋਰਾਵਰ ਸਿੰਘ, ਪਰਗਣ ਸਿੰਘ, ਬਲਰਾਜ ਸਿੰਘ, ਨੰਬਰਦਾਰ ਹਰਜਿੰਦਰ ਸਿੰਘ ਕਾਕਾ, ਹਰਭਜਨ ਸਿੰਘ ਕੈਨੇਡਾ, ਪਲਵਿੰਦਰ ਸਿੰਘ ਅਟਵਾਲ ਆਦਿ ਹਾਜਰ ਸਨ |