13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬੇਸਹਾਰਾ ਘੁੰਮਦੀਆਂ ਗਊਆਂ ਕਰ ਰਹੀਆਂ ਫਸਲਾਂ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 25-01-2026
ਮਜਾਰੀ/ਸਾਹਿਬਾ, 24 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਬੇਸਹਾਰਾ ਘੁੰਮਦੀਆਂ ਗਊਆਂ ਜਿਥੇ ਸੜਕਾਂ ਵਿੱਚ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਉੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਖਾਅ ਕੇ ਬਰਬਾਦ ਕਰ ਰਹੀਆਂ ਹਨ | ਕਿਸਾਨਾਂ ਵਲੋਂ ਬੀਜੀਆਂ ਹੋਈਆਂ ਕਣਕਾਂ ਅਤੇ ਆਪਣੇ ਪਸ਼ੂਆਂ ਲਈ ਬੀਜਿਆ ਹੋਇਆ ਚਾਰਾ ਬਰਸੀਨ ਤੇ ਜਵੀ ਨੂੰ ਪਸ਼ੂਆਂ ਵਲੋਂ ਵਿੱਚ ਵੜ੍ਹ ਕੇ ਖਾਣ ਦੇ ਨਾਲ ਪੈਰਾਂ ਨਾਲ ਖਰਾਬ ਕਰ ਰਹੀਆਂ ਹਨ | ਕਿਸਾਨਾਂ ਨੂੰ ਫਸਲਾਂ ਬਚਾਉਣ ਲਈ ਕੜਾਕੇ ਦੀ ਠੰਢ ਵਿਚ ਹੀ ਰਾਤਾਂ ਨੂੰ ਖੇਤਾਂ ਦੀ ਰਾਖੀ ਕਰਨੀ ਪੈ ਰਹੀ ਹੈ | ਹੁਣ ਇਹ ਪਸ਼ੂ ਪਿੰਡਾਂ ਦੀਆਂ ਸੜਕਾਂ ਤੇ ਗਲੀਆਂ ਵਿਚ ਵੀ ਦਿਨ ਰਾਤ ਘੁੰਮਦੇ ਰਹਿੰਦੇ ਹਨ | ਕੇਂਦਰ ਤੇ ਪੰਜਾਬ ਸਰਕਾਰ ਵਲੋਂ ਗਊ ਧੰਨ ਦੀ ਸਾਂਭ ਸੰਭਾਲ ਲਈ ਬਿਜਲੀ ਦੇ ਤੇ ਹੋਰ ਬਿੱਲਾਂ 'ਤੇ ਲੋਕਾਂ ਕੋਲੋਂ ਜਬਰੀ ਗਊ ਟੈਕਸ ਵਸੂਲਿਆ ਜਾ ਰਿਹਾ ਹੈ | ਪਰ ਇਨ੍ਹਾਂ ਦੀ ਸਾਂਭ ਸੰਭਾਲ ਲਈ ਕੁਝ ਵੀ ਨਹੀ ਕੀਤਾ ਜਾ ਰਿਹਾ | ਇਹ ਬੇਸਹਾਰਾ ਘੁੰਮਦੇ ਪਸ਼ੂ ਸੜਕ ਹਾਦਸਿਆਂ ਦਾ ਵੀ ਕਾਰਨ ਬਣ ਰਹੇ ਹਨ | ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਖਤਰੇ ਵਿਚ ਪੈ ਰਹੀਆਂ ਹਨ | ਲੋਕਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਜਦੋਂ ਤੁਸੀ ਲੋਕਾਂ ਤੋਂ ਧੱਕੇ ਨਾਲ ਗਊ ਟੈਕਸ ਵਸੂਲਦੇ ਹੋ ਤਾਂ ਇਨ੍ਹਾਂ ਦੇ ਰਹਿਣ ਸਹਿਣ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਤੇ ਗਣਤੰਤਰ ਦਿਵਸ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਏ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਗਣਤੰਤਰ ਦਿਵਸ ਸਮਾਗਮ ਲਈ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ
Ad Position 24