18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਲਾਚੌਰ ਬਾਈਪਾਸ ਵਿਖੇ ਕਾਰ ਅਤੇ ਮੋਟਰਸਾਈਕਲ ਹੋਏ ਹਾਦਸਾਗ੍ਰਸਤ

Ad Position 21
No active advertisement
ਅਜੀਤ ਡੈਸਕ 28-01-2026
ਬਲਾਚੌਰ, 27 ਜਨਵਰੀ (ਨਰੇਸ਼ ਧੌਲ)-ਬਲਾਚੌਰ ਬਾਈਪਾਸ ਰਮਨ ਢਾਬੇ ਦੇ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਸਵਾਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ | ਐਸ. ਐਸ. ਐਫ ਟੀਮ ਵਲੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਟੋਇਟਾ ਕੰਪਨੀ ਦੀ ਕਾਰ ਨੰਬਰ ਜੇ. ਕੇ 02 ਡੀ.ਐਫ 0019 ਜਿਸ ਨੂੰ ਅਭਿਨੰਦਨ ਗੁਪਤਾ ਪੁੱਤਰ ਸ਼ਾਮ ਲਾਲ ਵਾਸੀ ਜੰਮੂ ਚਲਾ ਰਿਹਾ ਸੀ ਜੋ ਚੰਡੀਗੜ੍ਹ ਤੋਂ ਜੰਮੂ ਜਾ ਰਿਹਾ ਸੀ ਕਿ ਬਲਾਚੌਰ ਬਾਈਪਾਸ ਵਿਖੇ ਰਮਨ ਢਾਬੇ ਦੇ ਨਜ਼ਦੀਕ ਇੱਕ ਪਲਸਰ ਮੋਟਰਸਾਈਕਲ ਨੰਬਰ ਪੀ.ਬੀ 20 ਡੀ 1799 ਜਿਸ ਨੂੰ ਮਨਦੀਪ ਸਿੰਘ ਪੁੱਤਰ ਮਦਨ ਲਾਲ ਵਾਸੀ ਕੰਗਣਾ ਬੇਟ ਚਲਾ ਰਿਹਾ ਸੀ ਜੋ ਕਿ ਰੌਂਗ ਸਾਈਡ ਤੋਂ ਆਉਣ ਕਾਰਨ ਉਕਤ ਕਾਰ ਨਾਲ ਹਾਦਸਾਗ੍ਰਸਤ ਹੋ ਗਿਆ ਜਿਸ ਦੇ ਫਲਸਰੂਪ ਮੋਟਰਸਾਈਕਲ ਚਾਲਕ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ | ਐਸ.ਐਸ.ਐਫ ਦੀ ਟੀਮ ਵਲੋਂ ਜ਼ਖ਼ਮੀ ਨੂੰ ਐਨ. ਐਚ. ਏ. ਆਈ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ ਗਿਆ ਅਤੇ ਆਵਾਜਾਈ ਨੂੰ ਕਲੀਅਰ ਕਰਵਾਇਆ ਗਿਆ | ਹਾਦਸੇ ਸੰਬੰਧੀ ਥਾਣਾ ਸਦਰ ਬਲਾਚੌਰ ਨੂੰ ਸੂਚਿਤ ਕੀਤਾ ਗਿਆ | ਜਿਸ 'ਤੇ ਬਲਾਚੌਰ ਪੁਲਿਸ ਵਲੋਂ ਏ. ਐਸ. ਆਈ ਮਨੋਹਰ ਲਾਲ ਨੇ ਟੀਮ ਸਮੇਤ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਅਥਾਰਿਟੀ ਨਿਕਾਸੀ ਦਾ ਹੱਲ ਕਰਨ 'ਚ ਬੁਰੀ ਤਰ੍ਹਾਂ ਨਾਲ ਹੋਈ ਫੇਲ੍ਹ ਹਾਈਵੇ 'ਤੇ ਮੀਂਹ ਦੇ ਪਾਣੀ ਦੀ ਨਿ... ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24