ਟੱਪਰੀਆਂ ਖੁਰਦ, 27 ਜਨਵਰੀ (ਬਲਵਿੰਦਰ ਨਾਨੋਵਾਲੀਆ) - ਸਤਿਗੁਰੂ ਗੰਗਾ ਨੰਦ ਜੀ ਭੂਰੀ ਵਾਲੇ ਯਾਦਗਾਰੀ ਗਾਊਸ਼ਾਲਾ ਪ੍ਰਬੰਧਕ ਕਮੇਟੀ ਪਿੰਡ ਆਦੋਆਣਾ ਵਲੋਂ ਪਿੰਡ ਆਦੋਆਣਾ ਵਿਖੇ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਦੀ ਆਪਾਰ ਕਿ੍ਪਾ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ 28 ਜਨਵਰੀ ਨੂੰ ਕਰਵਾਏ ਜਾ ਰਹੇ ਸਮਾਗਮਾਂ ਦਾ ਸਮੂਹ ਸੰਗਤਾਂ ਲਾਹਾ ਲੈ ਕੇ ਜੀਵਨ ਸਫਲ ਬਣਾਉਣ | ਇਹ ਵਿਚਾਰ ਗੁਰੂ ਘਰ ਦੇ ਸੇਵਕ ਭਗਤ ਚਰਨਜੀਤ ਭਾਟੀਆ ਨੇ ਵੱਖ-ਵੱਖ ਪਿੰਡਾਂ ਦੀਆਂ ਭੂਰੀ ਵਾਲੀਆਂ ਨਾਮਲੇਵਾਂ ਸੰਗਤਾਂ ਨੂੰ ਸਮਾਗਮਾਂ ਬਾਰੇ ਜਾਣੂ ਕਰਵਾਉਣ ਅਤੇ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਪਿੰਡ ਨਾਨੋਵਾਲ ਵਿਖੇ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਸਬੰਧ 'ਚ ਅਰੰਭੇ ਜਗਤ ਗੁਰੂ ਅਚਾਰੀਆ ਗਰੀਬਦਾਸ ਮਹਾਰਾਜ ਜੀ ਦੀ ਅੰਮਿ੍ਤਮਈ ਗੁਰਬਾਣੀ ਦੇ ਭੋਗ ਅਚਾਰੀਆ ਸਵਾਮੀ ਨਮਰਤਾ ਨੰਦ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਪਾਏ ਜਾ ਰਹੇ ਹਨ | ਪਾਠ ਦੇ ਭੋਗ ਉਪਰੰਤ ਮਹਾਰਾਜ ਨਮਰਤਾ ਨੰਦ ਜੀ ਅਤੇ ਭੂਰੀ ਵਾਲੇ ਭੇਖ ਦੇ ਹੋਰ ਮਹਾਂਪੁਰਸ਼ ਸੰਗਤਾਂ ਨੂੰ ਅਨਮੋਲ ਪ੍ਰਵਚਨਾਂ ਰਾਹੀ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਵਿੱਚ ਸੰਗਤਾਂ ਦਿਨ ਰਾਤ ਸੇਵਾ ਕਰਕੇ ਜੀਵਨ ਸਫਲ ਕਰ ਰਹੀਆਂ ਹਨ | ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਪੁਰਜੋਰ ਅਪੀਲ ਵੀ ਕੀਤੀ |