ਬੰਗਾ, 28 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਸਮੁੱਚੇ ਭਾਰਤ ਦੇਸ਼ ਨੂੰ ਅੰਨ ਮੁਹੱਈਆ ਕਰਵਾਉਣ ਵਾਲੇ ਵਿਭਾਗ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ. ਸੀ. ਆਈ) ਦੇ ਬੰਗਾ ਸਥਿੱਤ ਦਫ਼ਤਰ ਅਤੇ ਸਟੋਰਾਂ ਵਿਖੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਜਿੱਥੇ ਭਾਰਤ ਦਾ ਤਿੰਰਗਾ ਝੰਡਾ ਲਹਿਰਾਇਆ ਉਥੇ ਇੱਕ ਸ਼ਾਨਦਾਰ ਸਮਾਗਮ ਦਾ ਪ੍ਰਬੰਧ ਕੀਤਾ ਗਿਆ | ਝੰਡਾ ਲਹਿਰਾਉਣ ਦੀ ਰਸਮ ਬੰਗਾ ਡੀਪੂ ਦੇ ਮੈਨੇਜਰ ਪੁਨੀਤ ਪ੍ਰਤਾਪ ਸਿੰਘ ਅਤੇ ਏ. ਜੀ-2 ਰਾਕੇਸ਼ ਕੁਮਾਰ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਇਸ ਮੌਕੇ ਜਿਨ੍ਹਾਂ ਬੁਲਾਰਿਆਂ ਨੇ ਦੇਸ਼ ਵਾਸੀਆਂ ਨੂੰ ਗਣਤੰਤਰਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉਨ੍ਹਾਂ ਵਿੱਚ ਐਫ. ਸੀ. ਆਈ ਕਰਮਚਾਰੀ ਯੂਨੀਅਨ ਦੇ ਵਾਈਸ ਪ੍ਰਧਾਨ ਮੰਗਲ ਸਿੰਘ, ਸੈਂਟਰ ਕਮੇਟੀ ਆਗੂ ਨੰਦ, ਸੰਤੋਖ ਰਾਮ, ਜੋਗਿੰਦਰ ਪਾਲ, ਵਾਈਸ ਪ੍ਰਧਾਨ ਜਗਤਾਰ ਸਿੰਘ, ਸੈਂਟਰ ਕਮੇਟੀ ਮੈਂਬਰ ਤੇਜ ਪਾਲ ਸਿੰਘ, ਐਫ਼. ਸੀ. ਆਈ ਡੀਪੂ ਅਹੁਦੇਦਾਰ ਮੰਗਲ, ਸਕਿਉਰਿਟੀ ਇੰਚਾਰਜ ਬਲਵੀਰ ਸਿੰਘ ਅਤੇ ਹੋਰ ਸਟਾਫ਼ ਮੈਂਬਰਾਨ ਅਤੇ ਕਰਮਚਾਰੀ ਹਾਜ਼ਰ ਸਨ |