ਬੰਗਾ, 28 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਪੰਜਾਬ ਸਰਕਾਰ ਵਲੋਂ ਹਰਜੋਤ ਕੌਰ ਲੋਹਟੀਆ ਨੂੰ ਐਸ.ਸੀ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਨਿਯੁਕਤ ਕਰਨ 'ਤੇ ਬੰਗਾ ਸ਼ਹਿਰ ਗਾਂਧੀ ਨਗਰ ਦੇ ਲੋਕਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਨਮਾਨ ਸਮਾਗਮ ਦੌਰਾਨ ਪਹੁੰਚੇ ਪਾਰਟੀ ਆਗੂਆਂ, ਵਰਕਰਾਂ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਰਜੋਤ ਕੌਰ ਲੋਹਟੀਆ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਨਿਯੁਕਤੀ ਦਲਿਤ ਸਮਾਜ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰੇਗੀ | ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਬੰਗਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ | ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ-ਇੰਚਾਰਜ ਖੁਸ਼ਵਿੰਦ ਸਿੰਘ, ਅਮਨਦੀਪ ਬੰਗਾ, ਕੁਲਵੀਰ ਪਾਬਲਾ, ਬਲਵੀਰ ਪਾਬਲਾ, ਮਨਜੀਤ ਸਿੰਘ, ਕੁਲਵੀਰ ਕੁਮਾਰ ਡਾਬਰ, ਗੋਰਬ ਕੁਮਾਰ, ਸੰਦੀਪ ਚਾਨਾ, ਪਵਨ ਸ਼ਰਮਾਂ, ਗਗਨਦੀਪ ਚਾਨਾ, ਸੁਨੀਲ ਸਹਿਦੇਵ, ਪਵਨ ਸ਼ਰਮਾਂ, ਬਲਿਹਾਰ ਸਿੰਘ ਮਾਨ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਦਿਆਲ ਖੱਦਰ ਭੰਡਾਰ, ਅਰਸ਼ਦੀਪ ਸਿੰਘ, ਜਗਦੀਸ਼ ਕੁਮਾਰ, ਚੇਤਨ ਚੋਪੜਾ, ਠਾਕਰ, ਤੇਜ ਪਾਲ ਐਡਵੋਕੇਟ, ਸਨੀ ਰੱਤੂ, ਤੇਜਵੀਰ ਸਿੰਘ, ਅੰਮਿ੍ਤ ਸਿੰਘ ਆਦਿ ਹਾਜ਼ਰ ਸਨ |