26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ

Ad Position 21
No active advertisement
ਅਜੀਤ ਡੈਸਕ 01-02-2026

ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਸ੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਤੋਂ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਤੇ ਸੰਤ ਬਾਬਾ ਸ਼ਾਮ ਦਾਸ ਗੱਦੀ ਨਸ਼ੀਨ ਮਾਹਿਲ ਗਹਿਲਾ ਵਾਲਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਤੋਂ ਆਰੰਭ ਹੋਇਆ | ਜਿਸ 'ਚ ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਅਤੇ ਵੱਖ-ਵੱਖ ਮੁਹੱਲਿਆਂ ਦੀਆਂ ਝਾਕੀਆਂ ਨਗਰ ਕੀਰਤਨ 'ਚ ਸ਼ਾਮਿਲ ਸਨ | ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ 'ਚ ਸ਼ਾਮਿਲ ਸਨ | ਨਗਰ ਕੀਰਤਨ ਸ਼ਹਿਰ ਦੀ ਪ੍ਰਕਿਰਮਾ ਕਰਨ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸਮਾਪਤ ਹੋਇਆ | ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਨਵਾਂਸ਼ਹਿਰ ਵਲੋਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੋਗਰਾਜ ਜੋਗਾ ਅਤੇ ਚੇਅਰਮੈਨ ਰਾਮ ਲੁਭਾਇਆ ਲੱਧੜ ਨੇ ਦੱਸਿਆ ਕਿ ਨਗਰ ਕੀਰਤਨ 'ਚ ਸ਼ਹਿਰ ਦੀਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਵਿਧਾਇਕ ਡਾ. ਨਛੱਤਰ ਪਾਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਸਾਬਕਾ ਵਿਧਾਇਕ ਅੰਗਦ ਸਿੰਘ, ਆਮ ਆਦਮੀ ਦੇ ਲਲਿਤ ਮੋਹਨ ਪਾਠਕ ਬੱਲੂ, ਕੌਂਸਲਰ ਚੇਤ ਰਾਮ ਰਤਨ, ਕੌਂਸਲਰ ਪਰਮ ਸਿੰਘ ਖਾਲਸਾ, ਕੌਂਸਲਰ ਮੱਖਣ ਸਿੰਘ ਗਰੇਵਾਲ | ਇਸ ਮੌਕੇ ਪ੍ਰਧਾਨ ਜੋਗਰਾਜ ਜੋਗਾ, ਵਾਈਸ ਪ੍ਰਧਾਨ ਪਾਲ ਚੰਦ ਪਾਲਾ, ਸੈਕਟਰੀ ਧਰਮਪਾਲ ਬਾਲੀ, ਜਾਇੰਟ ਸੈਕਟਰੀ ਲੱਕੀ ਕਰੜੇ, ਕੈਸ਼ੀਅਰ ਨਰੇਸ਼ ਕੁਮਾਰ, ਜਾਇੰਟ ਕੈਸ਼ੀਅਰ ਬਲਵਿੰਦਰ ਸਹਿਜਲ, ਚੇਅਰਮੈਨ ਰਾਮ ਲੁਭਾਇਆ ਲੱਧੜ, ਵਾਈਸ ਚੇਅਰਮੈਨ ਯੋਗੇਸ਼ ਬਾਲੀ ਅਤੇ ਮੈਂਬਰ ਹਰਬੰਸ ਤੁਰੇ, ਪ੍ਰੇਮ ਲੱਧੜ, ਰਜਿੰਦਰ ਕੁਮਾਰ ਗੋਬਿੰਦਾ, ਅਮਰਨਾਥ ਬਾਲੀ, ਸੋਨੂੰ ਲੱਧੜ, ਰਮਦੀਪ ਲੱਧੜ, ਸੁਰੇਸ਼ ਕੁਮਾਰ ਜਨਾਗਲ, ਲਾਲ ਚੰਦ ਲਾਲੀ, ਰਵਿੰਦਰ ਬਾਲੀ, ਰਾਜ ਕੁਮਾਰ ਰਾਜਾ, ਨੌਜਵਾਨ ਸਭਾ ਦੇ ਪ੍ਰਧਾਨ ਧਰਮਿੰਦਰ ਬਾਲੀ, ਅਮਿਤ ਬਾਲੀ ਵਾਈਸ ਪ੍ਰਧਾਨ, ਜਤਿੰਦਰ ਬਾਲੀ ਕੈਸ਼ੀਅਰ, ਮਨਜੀਤ ਬਾਲੀ ਵਾਈਸ ਕੈਸ਼ੀਅਰ, ਚੇਅਰਮੈਨ ਅਮਨ ਸਹੋਤਾ, ਸੁਰਜੀਤ ਬਾਲੀ ਵਾਈਸ ਚੇਅਰਮੈਨ, ਹਨੀ ਰੱਲ੍ਹ ਸੈਕਟਰੀ, ਅਮਰੀਕ ਗੰਗੜ ਵਾਈਸ ਸੈਕਟਰੀ, ਮੈਂਬਰਾਂ ਰਾਜਵੀਰ, ਅੰਜੂ ਬਾਲੀ, ਬਬਲੂ ਲੱਧੜ, ਜੋਬਨ, ਸੂਰਜ ਮਹੇ, ਮੰਗਾ, ਸਾਹਿਲ, ਗਿਫਟੀ, ਵਿਜੇ, ਮਨੀ ਰੱਲ੍ਹ, ਮਾਨਵ, ਨਵੂ ਬਾਲੀ, ਯੁਵਰਾਜ, ਪੰਕਜ, ਲੱਕੀ, ਖੁਸ਼ਵਿੰਦਰ, ਚੇਤਨ ਜਨਾਗਲ ਤੋਂ ਇਲਾਵਾ ਨੌਜਵਾਨ ਸਭਾ ਦੇ ਵੱਖ-ਵੱਖ ਆਗੂ ਅਤੇ ਮੈਂਬਰ ਹਾਜ਼ਰ ਸਨ |
ਗਰਲੇ ਢਾਹਾਂ ਵਿਖੇ ਨਗਰ ਕੀਰਤਨ ਸਜਾਇਆ
ਜਾਡਲਾ, (ਸੁਰਿੰਦਰ ਕੁਮਾਰ ਦੁੱਗਲ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨੇੜਲੇ ਪਿੰਡ ਗਰਲੇ ਢਾਹਾਂ ਦੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗਰਲੇ ਢਾਹਾਂ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਠਠਿਆਲਾ ਢਾਹਾ, ਦਸ਼ਮੇਸ਼ ਕੁਟੀਆ ਬੱਸ ਅੱਡਾ ਬੀਰੋਵਾਲ, ਪਿੰਡ ਬੀਰੋਵਾਲ, ਉਟਾਲ, ਗੜ੍ਹੀ ਕਾਨੂੰਗੋਆਂ, ਖਾਨਪੁਰ ਕੁੱਲੇਵਾਲ ਤੋਂ ਹੁੰਦਾ ਹੋਇਆ ਵਾਪਸ ਗਰਲੇ ਢਾਹਾਂ ਸਮਾਪਤ ਹੋਇਆ | ਉਕਤ ਪਿੰਡਾਂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦੀਆਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਅਤੇ ਫਲਾਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ 'ਚ ਗਿਆਨੀ ਕੁਲਵੰਤ ਸਿੰਘ ਸੈਦਪੁਰੀ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫੇ ਬਾਰੇ ਦੱਸਦਿਆਂ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸਿੱਖਿਅਤ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ | ਸਟੇਜ ਸਕੱਤਰ ਦੀਆਂ ਸੇਵਾਵਾਂ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਬਾਖੂਬੀ ਨਿਭਾਈਆਂ | ਨਗਰ ਕੀਰਤਨ 'ਚ ਭਗਤ ਦਰਸ਼ਨ ਸ਼ਾਹ ਚਿਸ਼ਤੀ, ਜੋਗਾ ਸਿੰਘ, ਡਾ. ਸੁੱਚਾ ਰਾਮ, ਸੇਵਾ ਦਾਸ, ਬੱਲੀ ਸਿੰਘ, ਗਾਇਕ ਬੂਟਾ ਕੋਹਿਨੂਰ, ਬਾਲੂ ਰਾਮ, ਮੁਖਤਿਆਰ ਸਿੰਘ ਮੁੱਖਾ, ਬਲਦੇਵ ਰਾਮ, ਬਿੰਦੀ ਪਲੰਬਰ, ਗੁਰਦੇਵ ਰਾਮ ਦੇਬੀ, ਅਵਤਾਰ ਚੰਦ, ਮੰਗਤ ਰਾਮ, ਮੱਖਣ ਰਾਮ ਅਤੇ ਬਾਬੂ ਪੂਰਨ ਚੰਦ ਆਦਿ ਸ਼ਾਮਲ ਹੋਏ |
ਪੋਜੇਵਾਲ ਦੀ ਸੰਗਤ ਵਲੋਂ
ਪੋਜੇਵਾਲ ਸਰਾਂ, (ਨਵਾਂਗਰਾਈਾ)-ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਪੋਜੇਵਾਲ ਦੀ ਸੰਗਤ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ, ਸੰਬੰਧੀ ਨਗਰ ਕੀਰਤਨ ਸਜਾਇਆ | ਇਸ ਨਗਰ ਕੀਰਤਨ ਦਾ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਨਗਰ ਕੀਰਤਨ ਮੌਕੇ ਕਮੇਟੀ ਦੇ ਪ੍ਰਧਾਨ ਨੰਬਰਦਾਰ ਰਾਮ ਨਾਥ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਵਧਾਈ ਦਿੱਤੀ | ਇਸ ਮੌਕੇ ਸਤਪਾਲ ਸਿੰਘ, ਗੁਰਚਰਨ ਸਿੰਘ, ਪ੍ਰੇਮ ਸਿੰਘ, ਸੁਖਪਾਲ ਦਾਸ ਸਾਬਕਾ ਮੁੱਖ ਅਧਿਆਪਕ, ਸ਼ਮਸ਼ੇਰ ਸਿੰਘ, ਜਗਦੀਸ਼ ਰਾਏ ਡੀ.ਸੀ, ਗੁਰਮੇਲ ਚੰਦ, ਵਰਿੰਦਰ ਕੁਮਾਰ ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ |
ਰਾਹੋਂ ਵਿਖੇ ਸਜਾਇਆ ਨਗਰ ਕੀਰਤਨ
ਰਾਹੋਂ, (ਉਂਕਾਰ ਸਿੰਘ ਰਾਠੋਰ) - ਗੁਰਦੁਆਰਾ ਸੱਚਖੰਡ ਸਾਹਿਬ ਪ੍ਰਬੰਧਕ ਕਮੇਟੀ ਮੁਹੱਲਾ ਸਰਾਫ਼ਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਹੋਂ ਵਿਖੇ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਸਾਹਿਬ ਮੁਹੱਲਾ ਸਰਾਫਾਂ, ਰਾਹੋਂ ਨਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਸਾਹਿਬ 'ਚ ਸੁਸ਼ੋਭਿਤ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਆਰੰਭ ਕੀਤਾ ਗਿਆ | ਨਗਰ ਕੀਰਤਨ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਹਿਰ ਵਿੱਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸੱਚਖੰਡ ਸਾਹਿਬ ਆ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਬੀਬੀਆਂ ਦੇ ਜੱਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ | ਰਸਤੇ 'ਚ ਵੱਖ-ਵੱਖ ਥਾਵਾਂ 'ਤੇ ਇਕੱਤਰ ਸੰਗਤ ਨੇ ਪਾਲਕੀ ਸਾਹਿਬ 'ਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਤੇ ਸ਼ਾਮਿਲ ਸੰਗਤ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵਰਤਾਏ ਗਏ | ਨਗਰ ਕੀਰਤਨ ਦੌਰਾਨ ਡੀ.ਐੱਸ.ਪੀ ਰਾਜ ਕੁਮਾਰ ਅਤੇ ਚੌਧਰੀ ਵਰਿੰਦਰ ਕੁਮਾਰ ਥਾਣਾ ਮੁਖੀ ਰਾਹੋਂ ਵਲੋਂ ਅਤੇ ਉਹਨਾਂ ਦੀ ਪੂਰੀ ਪੁਲਿਸ ਟੀਮ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ | ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ, ਪ੍ਰਧਾਨ ਬਲਵੀਰ ਚੰਦ ਭੋਲਾ, ਸੱਤਪਾਲ ਸਰੋਆ, ਪ੍ਰਧਾਨ ਅਮਰਜੀਤ ਸਿੰਘ, ਅਜੀਤ ਰਾਏ ਮਾਹੀ, ਸਕੱਤਰ ਦਰਸ਼ਨ ਮਾਹੀ, ਵਲਡ ਵਾਈਡ ਬੀ. ਐਸ. ਪੀ ਸਪੋਰਟਰ ਅਮਰ ਦੜੋਚ ਯੂ. ਐਸ. ਏ, ਸੁਰਿੰਦਰ ਕੁਮਾਰ, ਬਲਦੇਵ ਭਾਰਤੀ, ਜਨਕ ਰਾਜ, ਕਸਤੂਰੀ ਲਾਲ, ਖਜ਼ਾਨਚੀ ਕਾਂਸੀ ਲਾਲ, ਬਲਦੇਵ ਭਾਰਤੀ, ਜਸਵੀਰ ਸਰੋਆ, ਮੈਂਬਰ ਸੁਭਾਸ ਚੰਦਰ ਨਰ, ਸੱਤਪਾਲ ਰਾਏ, ਮਲਕੀਤ ਸਿੰਘ ਕਾਹਲੋ, ਡਾ. ਗੁਰਨਾਮ ਸਿੰਘ, ਵਿਜੇ ਕੁਮਾਰ, ਰਾਮ ਸਰੂਪ, ਅਸ਼ੋਕ ਮਾਹੀ, ਗੁਰਦਿਆਲ ਮਾਹੀ, ਬਲਦੇਵ ਮਾਹੀ, ਕਾਲਾ ਰਾਮ, ਸ਼ਹਿਰੀ ਪ੍ਰਧਾਨ ਮੁਖਤਿਆਰ ਸਿੰਘ ਰਾਹੋਂ, ਜਰਨਲ ਸੈਕਟਰੀ ਬੀ.ਐਸ.ਪੀ ਰਾਹੋਂ ਸ਼ਿੰਗਾਰਾ ਰਾਮ ਪ੍ਰਧਾਨ, ਮੋਹਣ ਲਾਲ ਪ੍ਰਧਾਨ, ਜਸਵੰਤ ਰਾਜ, ਲਖਵਿੰਦਰ ਲੱਖਾ, ਭੋਲਾ ਰਾਮ, ਜੋਗਿੰਦਰ ਪਾਲ ਬੈਂਕ ਮੈਨੇਜਰ, ਧਰਮਪਾਲ ਬੰਗੜ, ਕਸ਼ਮੀਰੀ ਲਾਲ, ਹਰੀ ਰਾਮ, ਕੇਸਰ ਸਿੰਘ, ਗੁਰਦਿਆਲ ਸਿੰਘ, ਚਮਨ ਲਾਲ ਸਭਰਵਾਲ, ਮਹਿੰਦਰ ਪਾਲ ਮੈਂਬਰ, ਰਾਮ ਪਾਲ, ਡਾ.ਰਾਜ ਕੁਮਾਰ, ਸੁਨੀਲ ਕੁਮਾਰ, ਹਰਜਿੰਦਰ ਬੱਲ, ਰਾਜਵਿੰਦਰ ਸਿੰਘ ਹੀਰਾ ਬੇਬੇ ਨਾਨਕੀ ਸਮਾਜ ਸੇਵਾ ਸੋਸਾਇਟੀ, ਸੋਨੀ ਦੁੱਗਲ, ਮਿੰਟੂ ਦੁੱਗਲ, ਹਰਸਦੀਪ ਉਆਣ, ਸੋਨਾ ਮਾਹੀ, ਕਰਨ ਮਾਹੀ, ਕਰਨ ਸਰੋਆ, ਅੰਸੂ ਸੰਧੂ, ਸੰਦੀਪ ਬੱਧਣ, ਵਿੱਕੀ ਨਰ, ਰਵੀ ਨਰ, ਰਾਜੇਸ ਗੋਹਲੀ, ਜਸਕਰਨ ਰਾਜੂ, ਮਨਦੀਪ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |
ਝਿੰਗੜਾਂ ਵਿਖੇ ਨਗਰ ਕੀਰਤਨ ਸਜਾਇਆ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਇਤਿਹਾਸਕ ਪਿੰਡ ਝਿੰਗੜਾਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪਰੁਬ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਅਖੰਡ ਪਾਠ ਆਰੰਭ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਲਗਾਏ ਗਏ ਵੱਖ-ਵੱਖ ਪੜਾਵਾਂ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਜਥਿਆਂ ਤੋਂ ਇਲਾਵਾ ਕਰਨੈਲ ਸਿੰਘ ਰਾਣਾ ਮਾਛੀਆਂ ਕਲਾ ਦੇ ਜਥੇ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ ਸੰਬੰਧੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਥੇ ਨਗਰ ਕੀਰਤਨ ਮਗਰ ਚੱਲ ਰਹੀਆਂ ਸੰਗਤਾਂ 'ਚ ਸਰਪੰਚ ਭੁਪਿੰਦਰ ਸਿੰਘ ਬੂਟਾ ਯੂ.ਐਸ.ਏ, ਸੰਤੋਖ ਸਿੰਘ ਰੱਲ੍ਹ ਯੂ.ਐਸ.ਏ, ਸੁੱਚਾ ਸਿੰਘ ਝਿੰਗੜ ਐਲ.ਆਈ.ਸੀ, ਸ਼ਮਸ਼ੇਰ ਸਿੰਘ ਜੈਕਸਨ, ਰਣਜੀਤ ਸਿੰਘ ਰੱਲ੍ਹ, ਹਰਬੰਸ ਲਾਲ ਖਾਨਖਾਨਾ, ਸਤਵਿੰਦਰ ਕੌਰ, ਰਮਨ ਕੁਮਾਰੀ, ਮਦਨ ਸਿੰਘ, ਇਕਬਾਲ ਸਿੰਘ ਬੰਬੇ, ਜਸਲੀਨ ਕੌਰ ਰੱਲ੍ਹ, ਸੋਮ ਨਾਥ, ਅਮਰੀਕ ਸਿੰਘ ਢੰਡਾ, ਇਸ ਮੌਕੇ ਨਗਰ ਕੀਰਤਨ ਦਾ ਵੱਖ-ਵੱਖ ਰਸਤਿਆਂ ਵਿੱਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸੇਵਾਦਾਰਾਂ ਵਲੋਂ ਸੰਗਤਾਂ ਨੂੰ ਫ਼ਲ ਫਰੂਟ,ਚਾਹ ਪਕੌੜਿਆਂ ਆਦਿ ਪਦਾਰਥਾਂ ਦੇ ਲੰਗਰ ਛਕਾਏ ਗਏ | ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਵਧਾਈ ਦਿੰਦਿਆਂ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ | ਇਸ ਮੌਕੇ 'ਤੇ ਜਰਨੈਲ ਸਿੰਘ, ਸੁੱਚਾ ਸਿੰਘ ਝਿੰਗੜ, ਭਜਨ ਸਿੰਘ ਮੈਨੇਜਰ, ਸੁਰਿੰਦਰ ਸਿੰਘ ਛਿੰਦਾ, ਨਿਰਮਲ ਸਿੰਘ ਢੰਡਾ, ਸੰਤੋਖ ਸਿੰਘ ਢੰਡਾ, ਸੁਰਜੀਤ ਸਿੰਘ ਬੰਬੇ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਢੰਡਾ, ਸ਼ਿੰਗਾਰਾ ਸਿੰਘ ਇਸ ਮੌਕੇ ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਰਮੇਸ਼ ਰੱਲ੍ਹ ਯੂ.ਐਸ.ਏ, ਵੈਦ ਗੁਰਮੇਜ ਰਾਮ, ਠੇਕੇਦਾਰ ਪਰਸ ਰਾਮ, ਬੱਦਰੀ ਦਾਸ ਇਟਲੀ, ਗੁਰਮੇਲ ਰਾਮ, ਸ਼ਿੰਗਾਰਾ ਸਿੰਘ ਢੰਡਾ, ਅਸ਼ੋਕ ਕੁਮਾਰ, ਪੰਚ ਗੁਰਦੇਵ ਰਾਮ, ਜਸਵੀਰ ਕੌਰ ਤੇ ਮਨਪ੍ਰੀਤ ਕੌਰ, ਐਡਵੋਕੇਟ ਬਲਵਿੰਦਰ ਸਿੰਘ ਜਰਮਨ, ਨਿਰਮਲ ਸਿੰਘ ਮਹਿਮੀ, ਗੁਰਵਿੰਦਰ ਸਿੰਘ, ਵੈਦ ਸੁਖਵੀਰ ਰੱਲ੍ਹ, ਰਾਮ ਲੁਭਾਇਆ ਕਲਸੀ, ਜਸਵੀਰ ਸਿੰਘ ਸ਼ੀਰਾ, ਕਸ਼ਮੀਰ ਸਿੰਘ ਕਲਸੀ, ਸੰਦੀਪ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਅਮਿ੍ਤਪਾਲ ਸਿੰਘ, ਸੁਰਿੰਦਰਪਾਲ ਕਲਸੀ, ਬਲਦੇਵ ਸਿੰਘ ਮਹਿਮੀ,ਅਮਰਜੀਤ ਸਿੰਘ, ਦਵਿੰਦਰ ਸਿੰਘ ਏ.ਐੱਸ.ਆਈ, ਜਗਦੀਸ਼ ਸਿੰਘ ਏ.ਐੱਸ.ਆਈ, ਮਾ ਭੁਪਿੰਦਰ ਸਿੰਘ ਝਿੰਗੜ, ਨੀਤਨ ਰੱਲ੍ਹ, ਭਵਨਪ੍ਰੀਤ ਰੱਲ੍ਹ, ਲਵਪ੍ਰੀਤ ਸਿੰਘ, ਕਿ੍ਸ਼ਨ ਕੁਮਾਰ, ਮਾ ਨਿਰਮਲ ਰਾਮ, ਕੁਲਵੰਤ ਸਿੰਘ, ਮੰਗਤ ਰਾਏ, ਰਾਜਾ ਮਹਿਮੀ, ਡਾ ਬਿਕਰਮਜੀਤ ਸਿੰਘ, ਅਮਰੀਕ ਸਿੰਘ ਢੰਡਾ, ਸੱਤਪਾਲ ਸਿੰਘ, ਹਰਦੀਪ ਕੁਮਾਰ ਸੰਧੂ ਮੰਡੇਰਾ, ਕੁਲਵਿੰਦਰ ਸਿੰਘ, ਮਾ ਅਮਰਜੀਤ ਸਿੰਘ ਕਲਸੀ, ਜਤਿੰਦਰ ਸਿੰਘ, ਸੁਰੇਸ਼ ਕੁਮਾਰ, ਜਗਤਾਰ ਸਿੰਘ, ਨਰੇਸ਼ ਕੁਮਾਰ, ਸੁਰੇਸ਼ ਕੁਮਾਰ, ਪ੍ਰਵੀਨ ਲੜੋਆ,ਜੋਗਾ ਰਾਮ, ਮਲਕੀਤ ਸਿੰਘ, ਰਵੀ ਕਲਸੀ, ਸੋਨੂੰ ਰੱਲ੍ਹ, ਰੇਸ਼ਮ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |
ਬੰਗਾ ਵਿਖੇ ਨਗਰ ਕੀਰਤਨ ਸਜਾਇਆ
ਬੰਗਾ, (ਧਰਮਵੀਰ ਪਾਲ)-ਬੰਗਾ ਵਿਖੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਮੁਹੱਲਾ ਸਿੱਧ ਬੰਗਾ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬੰਗਾ ਤੋਂ ਆਰੰਭ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਤ ਹੋਇਆ | ਨਗਰ ਕੀਰਤਨ ਗੜ੍ਹਸ਼ੰਕਰ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਮੇਨ ਬੱਸ ਅੱਡੇ, ਮਸੰਦਾਂ ਪੱਟੀ ਅਤੇ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚਿਆ | ਨਗਰ ਕੀਰਤਨ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਪੰਡਾਲ ਲਗਾਏ ਗਏ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਜੀ ਦਾ 650ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਇੰਚਾਰਜ ਅਨੰਦਪੁਰ ਸਾਹਿਬ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ, ਚੌਧਰੀ ਮੋਹਣ ਲਾਲ ਬਹਿਰਾਮ, ਮੈਡਮ ਮੀਨਾ ਸੂੰਢ, ਪ੍ਰਵੀਨ ਬੰਗਾ ਬਸਪਾ ਆਗੂ, ਸੋਹਣ ਲਾਲ ਢੰਡਾ ਜ਼ਿਲ੍ਹਾ ਪੀ੍ਰਸ਼ਦ ਮੈਂਬਰ, ਬਲਜੀਤ ਰਾਏ ਬਿੱਟੂ ਪ੍ਰਧਾਨ, ਪਵਨਜੀਤ ਸਿੰਘ ਸਿੱਧੂ, ਮੈਡਮ ਜਤਿੰਦਰ ਕੌਰ ਮੂੰਗਾ, ਬੀਬੀ ਸੁਰਿੰਦਰ ਕੌਰ, ਅਮਰਜੀਤ ਕਲਸੀ, ਨਿਰੰਜਣ ਪਾਲ, ਰਾਮ ਕਿਸ਼ਨ ਪੱਲੀ ਝਿੱਕੀ, ਜੀਤ ਸਿੰਘ ਭਾਟੀਆ, ਪਾਲੋ ਬੈਂਸ ਐਮ.ਸੀ, ਹਰਬੰਤ ਸਿੰਘ ਮਕਸੂਦਪੁਰ ਸਾਬਕਾ ਚੇਅਰਮੈਨ, ਵਿਜੇ ਗੁਣਾਚੌਰ, ਡਾਕਟਰ ਕਸ਼ਮੀਰ ਚੰਦ, ਕੁਲਵਰਨ ਸਿੰਘ ਥਾਂਦੀਆਂ, ਰਾਮਦਾਸ ਮੁਕੰਦਪੁਰ, ਅਸ਼ੋਕ ਰਾਏ ਗੋਮਾ, ਕਮਲ ਭਾਟੀਆ, ਲਖਵਿੰਦਰ ਕੁਮਾਰ, ਜੈਪਾਲ ਠੇਕੇਦਾਰ, ਮਨੀਸ਼ ਕੁਮਾਰ, ਮਲਕੀਤ ਚੰਦ ਟੀਟੂ, ਜਸਵੀਰ ਸਿੰਘ ਹੀਰਾ, ਪਰਮਜੀਤ ਹੀਰਾ, ਮਨਜੀਤ ਚੁੰਬਰ ਸੋਨੂੰ, ਮਾਸਟਰ ਜੀ ਅੰਮਿ੍ਤਸਰੀਆ, ਸੁਖਚੈਨ ਰਾਮ, ਡਾਕਟਰ ਸਤਪਾਲ, ਰਕੇਸ਼ ਕੁਮਾਰ, ਪਰਮਜੀਤ ਪੰਮਾ, ਦਿਨੇਸ਼ ਕੁਮਾਰ, ਡਿਪਟੀ ਰਾਏ ਬੈਂਸ, ਕਮਲ ਰਾਏ, ਜੱਸਾ, ਬਿਕਰਮਜੀਤ, ਜਸਵੀਰ ਸਿੰਘ ਮੈਨੇਜਰ, ਦਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ |
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਮਹਿੰਦੀਪੁਰ ਦੀ ਸੰਗਤ ਵਲੋਂ ਸਜਾਇਆ ਵਿਸ਼ਾਲ ਨਗਰ ਕੀਰਤਨ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿੰਦੀਪੁਰ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਨਗਰ ਕੀਰਤਨ 'ਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ | ਇਸ ਨਗਰ ਕੀਰਤਨ ਵਿੱਚ ਰਾਗੀ ਸਿੰਘਾਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਨਗਰ ਕੀਰਤਨ ਮਹਿੰਦੀਪੁਰ ਤੋਂ ਆਰੰਭ ਹੋਣ ਉਪਰੰਤ ਨਗਰ ਦੀ ਪਰਿਕਰਮਾ ਕਰਦਾ ਹੋਇਆ ਗੜ੍ਹਸ਼ੰਕਰ ਰੋਡ ਤੋਂ ਮੁੱਖ ਚੌਕ ਅਤੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ੁਰਆਤੀ ਅਸਥਾਨ 'ਤੇ ਨਿਰਵਿਘਨ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਧਾਨ ਪਿਆਰਾ ਲਾਲ ਬਿਜਲੀ ਵਾਲੇ, ਉਪ ਪ੍ਰਧਾਨ ਕੌਂਸਲਰ ਪੰਮਾ ਭਾਟੀਆ, ਐਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਜਸਵੰਤ ਕਲੇਰ, ਗੁਰਪ੍ਰੀਤ ਸੈਣੀ, ਕੁਲਵਿੰਦਰ ਕੁਮਾਰ ਸੰਮਤੀ ਮੈਂਬਰ, ਸੁਨੀਤਾ ਸ਼ਰਮਾ, ਹੰਸ ਰਾਜ, ਕੌਂਸਲਰ ਨਿਰਮਲਾ ਰਾਣੀ, ਚਰਨਜੀਤ ਸਿੰਘ, ਜਸਵਿੰਦਰ ਸਿਆਣ, ਥਾਣੇਦਾਰ ਰਾਮ ਪਾਲ, ਮਹਿੰਦਰ ਪਾਲ, ਕਰਨੈਲ ਸਿੰਘ, ਸਾਬਕਾ ਕੌਂਸਲਰ ਦਿਲਬਾਗ ਚੰਦ, ਲਾਲ ਬਹਾਦਰ ਗਾਂਧੀ, ਸੋਢੀ ਸਿੰਘ, ਜੋਗਿੰਦਰ ਚੇਲਾ, ਬਾਬੂ ਆਤਮਾ ਰਾਮ, ਜਤਿੰਦਰ ਕੁਮਾਰ ਸੋਨੂੰ, ਮੇਜਰ ਸਿੰਘ, ਮਨਜੀਤ ਬੇਦੀ, ਕੁਲਵਿੰਦਰ ਮੰਡ, ਸੁਖਦੇਵ ਰਾਜ, ਰਣਜੀਤ ਕਾਕਾ, ਜਸਵੀਰ ਸਿੰਘ ਸਰੋਆ ਅਤੇ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰ ਤੇ ਵੱਡੀ ਗਿਣਤੀ ਵਿੱਚ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅੱਜ ਮਨਾਇਆ ਜਾਵੇਗਾ-ਬਾਬਾ ਮਨਜੀਤ ਸਿੰਘ ਬੇਦੀ <br/> ਅਗਲੀ ਖ਼ਬਰ ਸਵ: ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਦੂਜਾ ਦਿਨ
Ad Position 24