26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਵ: ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਦੂਜਾ ਦਿਨ

Ad Position 21
No active advertisement
ਅਜੀਤ ਡੈਸਕ 01-02-2026

ਲਧਾਣਾ ਉੱਚਾ ਵਿਖੇ ਹੋ ਰਹੇ ਸਵ: ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ ਖਿਡਾਰੀਆਂ ਨਾਲ | ਨਾਲ ਹਨ ਕੁਲਜੀਤ ਸਿੰਘ ਸਰਹਾਲ, ਕਲੱਬ ਦੇ ਅਹੁਦੇਦਾਰ ਮਹਿਮਾਨ ਅਤੇ ਪਤਵੰਤੇ | ਤਸਵੀਰ : ਕਰਮ ਲਧਾਣਾ



ਬੰਗਾ, 31 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਦਸਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਲੋਂ ਕਰਾਏ ਜਾ ਰਹੇ ਸਵ: ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਵੱਖ-ਵੱਖ ਕੈਟਾਗਰੀ ਦੇ ਖਿਡਾਰੀਆਂ ਦੇ 6 ਫੁੱਟਬਾਲ ਮੁਕਾਬਲੇ ਹੋਏ | ਟੂਰਨਾਮੈਂਟ ਦੇ ਅੱਜ ਦੇ ਮੁੱਖ ਮਹਿਮਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਸਨ | ਇਸ ਮੌਕੇ ਉਨ੍ਹਾਂ ਜਿੱਥੇ ਪਿੰਡ ਦੇ ਫੁੱਟਬਾਲ ਦੇ ਸੱਭਿਆਚਾਰ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਪਿੰਡ ਦੇ ਖੇਡ ਸਟੇਡੀਅਮ ਦੀ ਸ਼ਾਨਦਾਰ ਗਰਾਊਾਡ ਦੀ ਭਰਪੂਰ ਤਾਰੀਫ ਕੀਤੀ | ਉਨ੍ਹਾਂ ਕਿਹਾ ਕਿ ਪਿੰਡ ਵਲੋਂ 'ਅਜੀਤ' ਦੇ ਬਾਨੀ ਸੰਪਾਦਕ ਸਵ: ਡਾ. ਸਾਧੂ ਸਿੰਘ ਹਮਦਰਦ ਦੇ ਨਾਂਅ 'ਤੇ ਏਡਾ ਵੱਡਾ 20ਵਾਂ ਫੁੱਟਬਾਲ ਟੂਰਨਾਮੈਂਟ ਕਰਵਾਉਣਾ ਇਸ ਗੱਲ ਦਾ ਸਬੂਤ ਹੈ ਕਿ ਪਿੰਡ ਡਾ. ਸਾਹਿਬ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦਿੱਤੀ ਦੇਣ ਦੀ ਭਰਪੂਰ ਕਦਰ ਕਰਦਾ ਹੈ | ਉਨ੍ਹਾਂ ਕਿਹਾ ਕਿ ਸਵ: ਡਾ. ਸਾਧੂ ਸਿੰਘ ਹਮਦਰਦ ਅਤੇ ਉਨ੍ਹਾਂ ਦੇ ਸਪੁੱਤਰ ਡਾ. ਬਰਜਿੰਦਰ ਸਿੰਘ ਹਮਦਰਦ ਦੁਆਰਾ 'ਅਜੀਤ' ਰਾਹੀਂ ਪਾਏ ਯੋਗਦਾਨ ਨੂੰ ਸਮੁੱਚੇ ਸੰਸਾਰ ਦੇ ਪੰਜਾਬੀ ਕਦੇ ਭੁੱਲ ਨਹੀਂ ਸਕਦੇ | ਇਸ ਮੌਕੇ ਉਨ੍ਹਾਂ ਦੇ ਨਾਲ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ, ਮੈਡਮ ਹਰਜੋਤ ਕੌਰ ਲੋਹਟੀਆ ਵਾਇਸ ਚੇਅਰਮੈਨ ਐਸ. ਸੀ ਕਮਿਸ਼ਨ ਪੰਜਾਬ ਅਤੇ ਇੰਚਾਰਜ ਦੋਆਬਾ ਜੋਨ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਦਲਜੀਤ ਸਿੰਘ ਜ਼ਿਲ੍ਹਾ ਯੂਥ ਇੰਚਾਰਜ, ਮਨਜੀਤ ਸਿੰਘ ਨਾਮਧਾਰੀ ਮੀਡੀਆ ਇੰਚਾਰਜ ਹਲਕਾ ਬੰਗਾ, ਪਿੰਡ ਦੀ ਸਰਪੰਚ ਮੈਡਮ ਨੀਲਮ ਰਾਣੀ, ਪੰਚ ਰਾਮ ਲੁਭਾਇਆ ਸਹਾਇਕ ਜਨਰਲ ਸਕੱਤਰ ਟੂਰਨਾਮੈਂਟ ਕਮੇਟੀ, ਪ੍ਰਧਾਨ ਰਾਕੇਸ਼ ਕੁਮਾਰ ਬਿੱਟੂ, ਉਪ ਪ੍ਰਧਾਨ ਲਖਵੀਰ ਸਿੰਘ ਕਾਕਾ, ਉਪ ਪ੍ਰਧਾਨ ਜਗਤਾਰ ਸਿੰਘ ਕਾਕਾ, ਸਲਾਹਕਾਰ ਇਕਬਾਲ ਸਿੰਘ ਪਾਲਾ ਕੋਚ, ਖਜ਼ਾਨਚੀ ਨਵਜੀਵਨ ਸਿੰਘ ਜੀਵਨ, ਉਪ ਖਜ਼ਾਨਚੀ ਵਿਕਰਮ ਸਿੰਘ ਵਿੱਕੀ ਨੰਬਰਦਾਰ, ਅਮਨਦੀਪ ਸਿੰਘ ਬੱਬੂ ਜਨਰਲ ਸਕੱਤਰ, ਮਾ. ਹਰਬੰਸ ਸਿੰਘ, ਪਿੰਡ ਦੀ ਮਹਿਲਾ ਸਰਪੰਚ ਮੈਡਮ ਨੀਲਮ ਰਾਣੀ, ਪੰਚ ਸ. ਅਮਰੀਕ ਸਿੰਘ ਵਾਰੀਆ, ਜਸਪਾਲ ਚੰਦ, ਪਿੰਡ ਦੇ ਸਾਬਕਾ ਸਰਪੰਚ ਸ. ਮਹਿੰਦਰ ਸਿੰਘ, ਬਲਜਿੰਦਰ ਸਿੰਘ ਬੱਲੀ, ਗੁਰਮੇਜ ਸਿੰਘ ਧਮੜੈਤ, ਬਲਵੀਰ ਕੁਮਾਰ ਰਾਜਾ, ਗੁਰਮੁਖ ਸਿੰਘ, ਨਿਰੰਜਣ ਸਿੰਘ, ਦਿਲਬਾਗ ਸਿੰਘ ਬਾਗਾ, ਜਸਵੀਰ ਸਿੰਘ ਧਮੜੈਤ ਆਦਿ ਹਾਜ਼ਰ ਸਨ | ਅੱਜ ਦਾ ਉਦਘਾਟਨੀ ਮੈਚ ਲਧਾਣਾ ਉੱਚਾ ਅਤੇ ਪਿੰਡ ਹੰਸਰੋਂ ਦਰਮਿਆਨ ਹੋਇਆ | ਜਿਸਦਾ ਉਦਘਾਟਨ ਮੁੱਖ ਮਹਿਮਾਨ ਸ. ਮਾਲਵਿੰਦਰ ਸਿੰਘ ਕੰਮ ਐਮ. ਪੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ | ਉਨ੍ਹਾਂ ਨਾਲ ਉਕਤ ਸਾਰੇ ਕਲੱਬ ਅਹੁਦੇਦਾਰ ਮੈਂਬਰਾਨ ਮੁੱਖ ਮਹਿਮਾਨ, ਪਿੰਡ ਦੇ ਪਤਵੰਤੇ ਹਾਜ਼ਰ ਸਨ | ਇਸ ਮੈਚ ਵਿੱਚ ਲਧਾਣਾ ਉੱਚਾ ਦੇ ਖਿਡਾਰੀਆਂ ਨੇ ਪਿੰਡ ਹੰਸਰੋਂ ਦੇ ਖਿਡਾਰੀਆਂ ਨੂੰ 3-0 ਨਾਲ ਹਰਾਇਆ | ਫੁੱਟਬਾਲ 'ਏ' ਪਿੰਡ ਪੱਧਰੀ ਨਵਾਂਸ਼ਹਿਰ-ਸੜੋਆ ਵਿਚਕਾਰ ਹੋਏ ਮੈਚ ਵਿੱਚ ਸੜੋਆ 2-1 ਨਾਲ ਜੇਤੂ ਰਿਹਾ | ਕਲੱਬ ਪੱਧਰ ਦਾ ਮੈਚ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਅਤੇ ਫੁੱਟਬਾਲ ਅਕੈਡਮੀ ਰੁੜਕਾ ਵਿਚਕਾਰ ਹੋਇਆ | ਜਿਸ ਵਿੱਚ ਲਧਾਣਾ ਉੱਚਾ ਕਲੱਬ ਨੇ ਵਿਰੋਧੀ ਟੀਮ ਨੂੰ 4-0 ਨਾਲ ਪਸਤ ਕੀਤਾ | ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਫੁੱਟਬਾਲ ਅਕੈਡਮੀ ਨੂੰ ਜੀ. ਸੀ. ਟੀ ਫੁੱਟਬਾਲ ਕਲੱਬ ਨੇ ਪੈਨਲਟੀਆਂ ਦੁਆਰਾ ਹਰਾਇਆ | ਇਸ ਤਰਾਂ ਲਧਾਣਾ ਉੱਚਾ- ਹੰਸਰੋਂ ਦੇ ਮੈਚ ਵਿੱਚ ਲਧਾਣਾ ਉੱਚਾ 3-0 ਨਾਲ ਜੇਤੂ ਰਿਹਾ | ਅੱਜ ਦੇ ਹੋਰ ਮੈਚ ਫੁੱਟਬਾਲ 'ਏ' ਬਿੰਜੋਂ ਤੇ ਪੋਸੀ, ਜੀਂਦੋਵਾਲ ਤੇ ਮਾਹਿਲ ਗਹਿਲਾ ਦਰਮਿਆਨ ਹੋਏ ਮੈਚ ਯਾਦਗਾਰੀ ਰਹੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਨਿਰਮਲ ਸਿੰਘ ਨਿੰਮਾ ਯੂਥ ਕਾਂਗਰਸ ਬਲਾਕ ਬਲਾਚੌਰ ਦੇ ਪ੍ਰਧਾਨ ਬਣੇ
Ad Position 24