ਨਿਰਮਲ ਸਿੰਘ ਨਿੰਮਾ |
ਕਾਠਗੜ੍ਹ, 31 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਯੂਥ ਕਾਂਗਰਸ ਬਲਾਕ ਬਲਾਚੌਰ ਦੇ ਨਵੇਂ ਬਣੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਪਿੰਡ ਭਰਥਲਾ ਨੇ ਆਪਣੀ ਇਸ ਨਿਯੁਕਤੀ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਜੇ ਮੰਗੂਪੁਰ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਸਿੰਘ ਸ਼ਿੰਦੀ ਬਲਾਚੌਰ, ਧਰਮਪਾਲ ਪਵਾਰ ਭਰਥਲਾ ਸਾਬਕਾ ਚੇਅਰਮੈਨ ਤੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਵਿੱਕੀ ਚੌਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ, ਠੇਕੇਦਾਰ ਪ੍ਰਵੀਨ ਚੇਚੀ ਨਿੱਘੀ, ਦੀਪਾ ਸਰਪੰਚ ਨਿੱਘੀ ਅਤੇ ਅਤੇ ਹੋਰ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਮੇਰੇ 'ਤੇ ਜਿਹੜੀ ਜ਼ਿੰਮੇਵਾਰੀ ਪਾਈ ਹੈ, ਮੈਂ ਉਸ ਨੂੰ ਤਨਦੇਹੀ ਨਾਲ ਨਿਭਾਉਂਦਾ ਹੋਇਆ 2027 ਦੀ ਚੋਣ ਜਿੱਤਣ ਲਈ ਦਿਨ-ਰਾਤ ਇੱਕ ਕਰ ਦੇਵਾਂਗਾ |
ਨਿਰਮਲ ਸਿੰਘ ਨਿੰਮਾ ਯੂਥ ਕਾਂਗਰਸ ਬਲਾਕ ਬਲਾਚੌਰ ਦੇ ਪ੍ਰਧਾਨ ਬਣੇ
ਅਜੀਤ ਡੈਸਕ
01-02-2026