ਘੁੰਮਣਾਂ, 2 ਫਰਵਰੀ (ਮਹਿੰਦਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਸਹਿਜ ਪਾਠ ਦੇ ਭੋਗ ਉਪਰੰਤ ਪਰਮਜੀਤ ਸਿੰਘ ਦੇ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਦੀ ਜੀਵਨੀ 'ਤੇ ਢਾਡੀ ਵਾਰਾਂ ਪੇਸ਼ ਕੀਤੀਆਂ | ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਕੇ ਗੁਰੂ ਵਲੋਂ ਦਿੱਤੇ ਉਪਦੇਸ਼ਾਂ ਦੀ ਪਾਲਣਾ ਕਰਕੇ ਜੀਵਨ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ | ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਪਾਲ ਸਿੰਘ, ਬਾਬਾ ਜੋਗਿੰਦਰ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਸਰਪੰਚ ਰਾਜ ਕੁਮਾਰ, ਸਤਪਾਲ, ਇੰਦਰਜੀਤ ਅਮਰੀਕਾ, ਰੂਪ ਲਾਲ ਜਰਮਨ, ਗਿਆਨ ਚੰਦ ਯੂ. ਕੇ, ਪਾਲੋ ਦੇਵੀ ਯੂ. ਕੇ, ਜੀਵਨ ਸਿੰਘ, ਅਮਨਾ ਇਟਲੀ, ਅਮਰਜੀਤ ਫਰਾਂਸ, ਡਾ. ਬਿਸ਼ੰਬਰ ਲਾਲ, ਰੇਸ਼ਮ ਸਿੰਘ, ਰਵੀ ਕੁਮਾਰ, ਦੀਪਾ, ਸ਼ਾਦੀ ਰਾਮ, ਕਸ਼ਮੀਰੀ ਲਾਲ, ਹਰਨੇਕ, ਸੁਰਿੰਦਰ ਪਾਲ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਕਾਕਾ, ਵਿਜੇ ਕੁਮਾਰ ਅਮਰੀਕਾ ਤੇ ਹੋਰ ਸੰਗਤਾਂ ਹਾਜ਼ਰ ਸਨ |
ਮੇਹਲੀਆਣਾ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅਜੀਤ ਡੈਸਕ
03-02-2026