ਸੜੋਆ, 2 ਫਰਵਰੀ (ਹਰਮੇਲ ਸਹੂੰਗੜਾ)-2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਲਾਚੌਰ ਹਲਕੇ 'ਚ ਅਜੇ ਤੱਕ ਹਲਕਾ ਇੰਚਾਰਜ ਕੋਈ ਵੀ ਨਿਯੁਕਤ ਨਹੀਂ ਕੀਤਾ ਗਿਆ | ਇਹ ਵਿਚਾਰ ਬਹਾਦਰ ਸਿੰਘ ਪੈਲੀ ਬਲਾਕ ਪ੍ਰਧਾਨ ਕਿਸਾਨ ਵਿੰਗ ਸੜੋਆ ਅਤੇ ਅਕਾਲੀ ਦਲ ਬਾਦਲ ਦੇ ਆਗੂ ਜਗਤਾਰ ਸਿੰਘ ਜੱਬਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਉਹ ਪਾਰਟੀ ਹੈ ਜਿਸ ਨੇ ਸਾਰੇ ਧਰਮਾਂ ਦਾ ਸਤਿਕਾਰ ਅਤੇ ਹਰ ਵਰਕਰ ਨੂੰ ਬਣਦਾ ਹੱਕ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ ਦਾ ਵਰਕਰ ਹਲਕੇ ਅੰਦਰ ਪੂਰੀ ਤਰਾਂ ਸਰਗਰਮੀਆਂ ਨਹੀਂ ਦਿਖਾ ਰਿਹਾ ਸੀ ਅਤੇ ਹੁਣ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਹਲਕਾ ਇੰਚਾਰਜ ਲਗਾਉਣਾ ਬਹੁਤ ਹੀ ਜਰੂਰੀ ਹੈ | ਉਨ੍ਹਾਂ ਪਾਰਟੀ ਹਾਈ ਕਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਹਲਕਾ ਬਲਾਚੌਰ 'ਚ ਹਲਕਾ ਇੰਚਾਰਜ ਲਗਾਇਆ ਜਾਵੇ ਤਾਂ ਜੋ ਵਿਰੋਧੀ ਪਾਰਟੀਆਂ ਦਾ ਆਉਣ ਵਾਲੇ ਸਮੇਂ 'ਚ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ |
ਅਕਾਲੀ ਆਗੂਆਂ ਵਲੋਂ ਹਲਕਾ ਬਲਾਚੌਰ 'ਚ ਹਲਕਾ ਇੰਚਾਰਜ ਲਗਾਉਣ ਦੀ ਕੀਤੀ ਮੰਗ-ਪੈਲੀ, ਜੱਬਾ
ਬਹਾਦਰ ਸਿੰਘ ਪੈਲੀ, ਜਗਤਾਰ ਸਿੰਘ ਜੱਬਾ | <br/>
03-02-2026