ਨਵਾਂਸ਼ਹਿਰ, 2 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਅਤੇ ਗੁਰੂ ਰਵਿਦਾਸ ਨੌਜਵਾਨ ਸਭਾ ਨਵਾਂਸ਼ਹਿਰ ਵਲੋਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੋਗਰਾਜ ਜੋਗਾ ਅਤੇ ਚੇਅਰਮੈਨ ਰਾਮ ਲੁਭਾਇਆ ਲੱਧੜ ਨੇ ਦੱਸਿਆ ਕਿ ਸਵੇਰੇ ਸਹਿਜ ਪਾਠ ਦੇ ਭੋਗ ਪਾਏ ਗਏ ਉਪੰਰਤ ਖੁੱਲੇ੍ਹ ਪੰਡਾਲ 'ਚ ਭਾਈ ਅਜੀਤ ਸਿੰਘ ਅਤੇ ਗਾਇਕ ਮਾਸ਼ਾ ਅਲੀ ਨੇ ਧਾਰਮਿਕ ਪੋ੍ਰਗਰਾਮ ਪੇਸ਼ ਕੀਤਾ | ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰੂ ਰਵਿਦਾਸ ਜੀ ਦੀ ਪਵਿੱਤਰ ਜੋਤ ਨੂੰ ਰੌਸ਼ਨ ਕਰਨ ਦੀ ਰਸਮ ਬਲਦੇਵ ਰਾਜੂ, ਸਟੇਜ ਦਾ ਉਦਘਾਟਨ ਸੁਖਦੇਵ ਕੁਮਾਰ, ਜ਼ਿਲ੍ਹਾ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਨਵਾਂਸ਼ਹਿਰ, ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਦਾ ਉਦਘਾਟਨ ਕਸ਼ਮੀਰ ਭੁੱਟਾ ਜਰਮਨੀ, ਡਾ. ਬੀ.ਆਰ ਅੰਬੇਡਕਰ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸਤੀਸ਼ ਕੁਮਾਰ, ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਡੈਨੀ ਜਨਾਗਲ, ਭਗਤ ਕਬੀਰ ਜੀ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਨਰੇਸ਼ ਕੁਮਾਰ ਬਾਲੀ, ਭਗਵਾਨ ਵਾਲਮੀਕਿ ਜੀ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਪਰਮੇਸ਼ਵਰ ਬਾਲੀ, ਸੰਤ ਰਾਮਾਨੰਦ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਰਮਨ ਕੁਮਾਰ ਚੋਕੜੀਆ ਅਤੇ ਮੀਰਾ ਬਾਈ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸੰਦੀਪ ਕਲੇਰ ਨੇ ਅਦਾ ਕੀਤੀ | ਇਸ ਮੌਕੇ ਪ੍ਰਧਾਨ ਜੋਗਰਾਜ ਜੋਗਾ, ਵਾਈਸ ਪ੍ਰਧਾਨ ਪਾਲ ਚੰਦ ਪਾਲਾ, ਸੈਕਟਰੀ ਧਰਮਪਾਲ ਬਾਲੀ, ਜਾਇੰਟ ਸੈਕਟਰੀ ਲੱਕੀ ਕਰੜੇ, ਕੈਸ਼ੀਅਰ ਨਰੇਸ਼ ਕੁਮਾਰ, ਜਾਇੰਟ ਕੈਸ਼ੀਅਰ ਬਲਵਿੰਦਰ ਸਹਿਜਲ, ਚੇਅਰਮੈਨ ਰਾਮ ਲੁਭਾਇਆ ਲੱਧੜ, ਵਾਈਸ ਚੇਅਰਮੈਨ ਯੋਗੇਸ਼ ਬਾਲੀ ਅਤੇ ਮੈਂਬਰ ਹਰਬੰਸ ਤੁਰੇ, ਪ੍ਰੇਮ ਲੱਧੜ, ਰਜਿੰਦਰ ਕੁਮਾਰ ਗੋਬਿੰਦਾ, ਅਮਰਨਾਥ ਬਾਲੀ, ਸੋਨੂੰ ਲੱਧੜ, ਰਮਦੀਪ ਲੱਧੜ, ਸੁਰੇਸ਼ ਕੁਮਾਰ ਜਨਾਗਲ, ਲਾਲ ਚੰਦ ਲਾਲੀ, ਰਵਿੰਦਰ ਬਾਲੀ, ਰਾਜ ਕੁਮਾਰ ਰਾਜਾ, ਨੌਜਵਾਨ ਸਭਾ ਦੇ ਪ੍ਰਧਾਨ ਧਰਮਿੰਦਰ ਬਾਲੀ, ਅਮਿਤ ਬਾਲੀ ਵਾਈਸ ਪ੍ਰਧਾਨ, ਜਤਿੰਦਰ ਬਾਲੀ ਕੈਸ਼ੀਅਰ, ਮਨਜੀਤ ਬਾਲੀ ਵਾਈਸ ਕੈਸ਼ੀਅਰ, ਚੇਅਰਮੈਨ ਅਮਨ ਸਹੋਤਾ, ਸੁਰਜੀਤ ਬਾਲੀ ਵਾਈਸ ਚੇਅਰਮੈਨ, ਹਨੀ ਰੱਲ੍ਹ ਸੈਕਟਰੀ, ਅਮਰੀਕ ਗੰਗੜ ਵਾਈਸ ਸੈਕਟਰੀ, ਮੈਂਬਰਾਂ ਰਾਜਵੀਰ, ਅੰਜੂ ਬਾਲੀ, ਬਬਲੂ ਲੱਧੜ ਆਦਿ ਹਾਜ਼ਰ ਸਨ |