26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੈਨਸ਼ਨਰਜ਼ ਐਸੋਸੀਏਸ਼ਨ ਪੀ.ਐਸ.ਪੀ.ਸੀ.ਐਲ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 03-02-2026
ਨਵਾਂਸ਼ਹਿਰ, 2 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਪੈਨਸ਼ਨਰਜ਼ ਐਸੋਸੀਏਸ਼ਨ ਪੀ.ਐਸ.ਪੀ.ਸੀ.ਐਲ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਦੇ ਸੀ.ਮੀ. ਪ੍ਰਧਾਨ ਰਵਿੰਦਰ ਭਾਸਕਰ ਦੀ ਅਗਵਾਈ ਹੇਠ ਪੈਨਸ਼ਨਰਜ਼ ਦਫ਼ਤਰ ਨਵਾਂਸ਼ਹਿਰ ਵਿਖੇ ਕੀਤੀ ਗਈ | ਮੀਟਿੰਗ 'ਚ ਆਏ ਪੈਨਸ਼ਨਰਜ਼ ਨੇ ਸਭ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਅਤੇ ਇਸ ਉਪਰੰਤ ਪੈਂਨਸ਼ਨਰਜ਼ ਸਾਥੀ ਕਿ੍ਸ਼ਨ ਕੁਮਾਰ ਗੋਰਖਪੁਰ ਅਤੇ ਹਰਬੰਸ ਸਿੰਘ ਉਸਮਾਨਪੁਰ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨੂੰ ਸਮੂਹ ਸਾਥੀਆਂ ਵਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਇਸ ਤੋਂ ਬਾਅਦ ਬੁਲਾਰੇ ਸਾਥੀਆਂ ਨੇ ਜਿਨ੍ਹਾਂ 'ਚ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਸਰਕਲ ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਸ਼ੰਭੂ ਨਰਾਇਣ, ਨਿਰਮਲ ਜੀਤ, ਹਰਭਜਨ ਸਿੰਘ, ਪ੍ਰੇਮਚੰਦ, ਕਰਮਜੀਤ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੈਨਸ਼ਨਰਜ਼ ਦੀਆਂ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਨਹੀਂ ਕਰ ਰਹੀ | ਸਰਕਾਰ ਵਲੋਂ ਅਪਣਾਈ ਜਾ ਰਹੀ ਇਸ ਬੇਭਰੋਸਗੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਸਟੇਟ ਕਮੇਟੀ ਦੇ ਸੱਦੇ 'ਤੇ ਸਮੂਹ ਸਰਕਲਾਂ 'ਚ ਲੜੀਵਾਰ ਕਨਵੈਸ਼ਨਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ 30 ਜਨਵਰੀ ਨੂੰ ਸਰਕਲ ਨਵਾਂਸ਼ਹਿਰ ਦੇ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਕਨਵੈਨਸ਼ਨ ਕੀਤੀ ਗਈ, ਜਿਸ 'ਚ ਆਉਣ ਵਾਲੇ ਅਗਲੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣ 'ਤੇ ਜੋਰ ਦਿੱਤਾ ਗਿਆ | ਇਸ ਮੌਕੇ ਜੈਪਾਲ ਸ਼ਰਮਾਂ, ਹੁਕਮ ਚੰਦ, ਮਦਨ ਲਾਲ ਬਿਛੌੜੀ, ਪਰਮਜੀਤ, ਅਸ਼ੋਕ ਕੁਮਾਰ, ਤਰਸੇਮ ਮਹਿਮੀ, ਸ਼ੁਭਾਸ਼ ਰਾਹੋਂ, ਸ਼ਿੰਗਾਰਾ ਸਕੋਹਪੁਰ, ਹਰੀ ਸਿੰਘ, ਸੋਹਨ ਮਝੂਰ, ਸੁਰਜੀਤ ਮਝੂਰ, ਹਰਦੇਵ ਬਜੀਦਪੁਰ, ਰਾਮਸ਼ਜੀਵਨ, ਸਵਰਨ ਦਾਸ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਲਾਦੀਆਂ ਦਾ ਸਸਕਾਰ ਅੱਜ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ
Ad Position 24