26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੱਲ੍ਹਾ-ਸੋਢੀਆਂ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 03-02-2026
ਬਹਿਰਾਮ, 2 ਫਰਵਰੀ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੱਲ੍ਹਾ-ਸੋਢੀਆਂ ਦੇ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਤਰੱਕੀ ਦੀਆਂ ਮੰਜ਼ਿਲਾਂ ਵੱਲ ਹੋਰ ਵਧੇ | ਪ੍ਰਬੰਧਕ ਕਮੇਟੀ ਵਲੋਂ ਜਿੱਥੇ ਡਾ. ਸੁੱਖੀ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਸਿਰੋਪਾਉ ਨਾਲ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਪਵਨਜੀਤ ਸਿੰਘ ਸਿੱਧੂ ਸੰਗਠਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸਾਬਕਾ ਸੰਮਤੀ ਮੈਂਬਰ ਸੁਖਦੇਵ ਰਾਜ, ਸਾਬਕਾ ਸਰਪੰਚ ਸੁਸ਼ਮਾ ਦੇਵੀ, ਮੈਂਬਰ ਪੰਚਾਇਤ ਨਿਰਮਲ ਨਿੰਮਾ, ਮਨਜਿੰਦਰ ਕੁਮਾਰ ਪ੍ਰਧਾਨ ਗੁਰੂ ਘਰ, ਮਾਸਟਰ ਵਿਪਨ ਕੁਮਾਰ, ਐਡਵੋਕੇਟ ਰਾਜ ਕੁਮਾਰ, ਵਿੱਕੀ ਬੰਗੜ, ਨਿਰਮਲ ਬੰਗੜ, ਕੈਰਵ ਪੌੜਵਾਲ, ਮਹਿੰਦਰ ਰਾਮ, ਅਮਨਦੀਪ ਕੁਮਾਰ, ਜਸਵਿੰਦਰ ਕੌਰ ਪੰਚ, ਓਾਕਾਰ ਬੰਗੜ, ਗੁਰਬਖ਼ਸ਼ ਕੌਰ, ਜਸ਼ਨਦੀਪ, ਜੀਵਨ ਰਾਮ, ਹੁਸਨ ਲਾਲ, ਜਸਵਿੰਦਰ ਰਾਮ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਲਾਦੀਆਂ ਦਾ ਸਸਕਾਰ ਅੱਜ ਅਗਲੀ ਖ਼ਬਰ ਰੋਜ਼ਾ ਬਾਗ ਸ਼ਰੀਫ ਬਹਿਰਾਮ ਦਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ
Ad Position 24