ਰੋਜ਼ਾ ਬਾਗ ਸ਼ਰੀਫ ਬਹਿਰਾਮ ਦਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ
ਅਜੀਤ ਡੈਸਕ
03-02-2026
ਬਹਿਰਾਮ, 2 ਫਰਵਰੀ (ਨਛੱਤਰ ਸਿੰਘ ਬਹਿਰਾਮ)-ਦਾਤਾ ਅਬਦੁੱਲ ਰਹਿਮਾਨ ਸੱਯਦ ਦੀ ਯਾਦ 'ਚ ਰੌਜ਼ਾ ਬਾਗ ਸ਼ਰੀਫ ਬਹਿਰਾਮ ਵਿਖੇ 46ਵਾਂ ਸਾਲਾਨਾ ਜੋੜ ਮੇਲਾ ਸਾਈਾ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਰੌਜ਼ਾ ਮੰਢਾਲੀ ਸ਼ਰੀਫ ਦੀ ਸ੍ਰਪਰਸਤੀ 'ਚ, ਗੱਦੀ ਨਸ਼ੀਨ ਬਾਬਾ ਜੋਨੀ ਸ਼ਾਹ ਦੀ ਅਗਵਾਈ 'ਚ ਗੁਰਪ੍ਰੀਤ ਸਿੰਘ ਕਾਹਲੋਂ, ਕਾਹਲੋਂ ਪਰਿਵਾਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਚਾਦਰ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਗਈ | ਜਿਸ 'ਚ ਕਲਾਕਾਰ ਪ੍ਰਵੇਜ ਆਲਮ, ਲਵਿਸ਼ ਚੌਹਾਨ, ਜੀ ਸਿੱਧੂ, ਰਾਂਝਣ ਅਲੀ, ਤੱਕੀ ਮੁਹੰਮਦ ਕਵਾਲ ਪਾਰਟੀ, ਸਲਾਮਤ ਅਲੀ ਮੱਤੋਈ ਕਵਾਲ ਪਾਰਟੀ ਆਦਿ ਨੇ ਆਪਣੇ ਧਾਰਮਿਕ ਗੀਤਾਂ ਕਵਾਲੀਆਂ ਨਾਲ ਖੂਬ ਰੰਗ ਬੰਨਿ੍ਹਆ | ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਜਿੱਥੇ ਦਾਤਾ ਅਬਦੁੱਲ ਰਹਿਮਾਨ ਸੱਯਦ ਦੇ ਸਾਲਾਨਾ ਉਸਰ ਅਤੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਉਨ੍ਹਾਂ ਕਿਹਾ ਕਿ ਮੇਲੇ ਸਾਡੇ 'ਚ ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝ ਵਧਾਉਂਦੇ ਹਨ | ਸਾਈਾ ਉਮਰੇ ਸ਼ਾਹ ਕਾਦਰੀ ਨੇ ਜਿੱਥੇ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਉੱਥੇ ਸੰਗਤਾਂ ਦੀ ਤੰਦਰੁਸਤੀ ਲਈ ਦਾਤਾ ਜੀ ਅੱਗੇ ਫਰਿਆਦ ਵੀ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਹੋਤਾ ਨੇ ਬਾਖੂਬੀ ਨਿਭਾਈ | ਇਸ ਮੌਕੇ ਸਾਈਾ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਰੌਜ਼ਾ ਮੰਢਾਲੀ ਸ਼ਰੀਫ, ਬਾਬਾ ਮਾਣੇ ਸ਼ਾਹ ਦਰਬਾਰ ਘੂੰਮਣਾ, ਸੰਤ ਬੀਬੀ ਸਮਿੱਤਰੀ ਦਰਬਾਰ ਬਾਬਾ ਜੀਜੂ ਸ਼ਾਹ ਜੇਜੋ, ਬਾਬਾ ਬਿੱਲੇ ਸ਼ਾਹ ਫਗਵਾੜਾ, ਬੀਬੀ ਗੁਰਬਖਸ਼ ਕੌਰ ਫਗਵਾੜਾ, ਸਰਪੰਚ ਮੋਹਣ ਲਾਲ, ਮਹਿੰਦਰ ਪਾਲ ਸੰਮਤੀ ਮੈਂਬਰ, ਐਡਵੋਕੇਟ ਰਾਜ ਕੁਮਾਰ, ਸੁਖਦੇਵ ਰਾਜ ਸਾਬਕਾ ਸੰਮਤੀ ਮੈਂਬਰ, ਨਿਰਮਲ ਨਿੰਮਾ ਮੈਂਬਰ ਪੰਚਾਇਤ ਮੱਲ੍ਹਾ ਸੋਢੀਆਂ, ਡਾ. ਹੁਸਨ ਲਾਲ, ਹਰਪ੍ਰੀਤ ਸਿੰਘ ਕਾਹਲੋਂ, ਆਲਮ ਕਾਹਲੋਂ, ਇਕਬਾਲ ਸਿੰਘ ਕਾਹਲੋਂ, ਮੋਹਣ ਲਾਲ ਦਰਬਾਰ ਕੁੱਲਾ ਸ਼ਰੀਫ, ਹਰਪਾਲ ਸਿੰਘ ਕਾਹਲੋਂ, ਨੰਬਰਦਾਰ ਕਮਲ ਪੁਰੀ, ਨੰਬਰਦਾਰ ਹਰਜਿੰਦਰ ਸਿੰਘ, ਬੀਬੀ ਜਸਵਿੰਦਰ ਕੌਰ, ਗੁਰਵਿੰਦਰ ਕੌਰ, ਸਿਮਰਜੀਤ ਕੌਰ, ਨਿੰਮਾ ਡੀ.ਜੇ ,ਬਲਵੀਰ ਬੀਰੂ ਆਦਿ ਸੰਗਤਾਂ