ਰੱਤੇਵਾਲ, 2 ਫਰਵਰੀ (ਅਸ਼ੋਕ ਕੁਮਾਰ ਲੀਲ)-ਸਨਅਤੀ ਖੇਤਰ ਟੌਂਸਾ ਵਿਖੇ ਸਥਿਤ ਸੈਂਟਰੀਏਟ ਕੰਪਨੀ ਅਤੇ ਸਫੇ ਰੂਲ ਫਾਊਾਡੇਸ਼ਨ ਵਲੋਂ ਪਿੰਡ ਭੋਲੇਵਾਲ ਅਤੇ ਟੌਂਸਾ ਵਿਖੇ ਇੱਕ ਫਿਜੀਓਥੈਰੇਪੀ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸੈਂਟਰੀਏਟ ਕੰਪਨੀ ਅਤੇ ਸਫੇ ਰੂਲ ਫਾਉਂਡੇਸ਼ਨ ਵਲੋਂ ਵੱਖ-ਵੱਖ ਪਿੰਡਾਂ 'ਚ ਫਿਜੀਓਥੈਰੇਪੀ ਕੈਂਪ ਲਗਾਏ ਜਾ ਰਹੇ ਹਨ | ਜਿਸ ਦੀ ਲੜੀ 'ਚ ਅੱਜ ਪਿੰਡ ਭੋਲੇ ਅਤੇ ਟੌਂਸਾ ਦੀ ਜਿੰਮ 'ਚ ਫਿਜੀਓਥਰੈਪੀ ਕੈਂਪ ਲਗਾਇਆ ਗਿਆ ਹੈ | ਜਿਸ 'ਚ ਡਾ. ਵਿਸੁਧਾ ਵਲੋਂ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਫਿਜੀਓਥੈਰੇਪੀ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਫ਼ਰੀ ਵਿੱਚ ਦਵਾਈ ਵੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ 70 ਦੇ ਕਰੀਬ ਮਰੀਜ਼ਾਂ ਦੀ ਫਿਜੀਓਥਰੈਪੀ ਕੀਤੀ ਗਈ ਅਤੇ ਤਸੱਲੀ ਬਖ਼ਸ਼ ਚੈੱਕਅਪ ਕਰਨ ਉਪਰੰਤ ਮਰੀਜ਼ਾਂ ਨੂੰ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ | ਮੈਡੀਸਨ ਟੀਮ ਵਿੱਚ ਡਾ. ਅਕਸ਼ੇ ਵਸ਼ਿਸ਼ਟ, ਟੀਮ ਇੰਚਾਰਜ ਅਨਿਲ ਮਿਸ਼ਰਾ, ਹਰਦੇਵ ਚੰਦ ਭਟੋਆ, ਸੁਨੇਹਾ, ਪਿ੍ਅੰਕਾ, ਸਾਬਕਾ ਸਰਪੰਚ ਭੋਲੇਵਾਲ ਅਤੇ ਸਮੂਹ ਨਗਰ ਨਿਵਾਸੀ ਮੌਕੇ 'ਤੇ ਮੌਜੂਦ ਰਹੇ |