27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਹਿਤਪੁਰ ਵਿਖੇ ਮਨਾਇਆ ਵਿਸ਼ਵ ਜਲਗਾਹ ਦਿਵਸ

Ad Position 21
No active advertisement
ਅਜੀਤ ਡੈਸਕ 03-02-2026
ਬਲਾਚੌਰ, 2 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਵਿਸ਼ਵ ਜਲਗਾਹ ਦਿਵਸ ਮੌਕੇ ਜੰਗਲੀ ਜੀਵ ਰੇਂਜ ਗੜ੍ਹਸ਼ੰਕਰ ਵਲੋਂ ਸਰਕਾਰੀ ਸਕੂਲ ਮਹਿਤਪੁਰ ਅਤੇ ਸ਼ਹੀਦ ਊਧਮ ਸਿੰਘ ਵੈਟਲੈਂਡ ਪਾਰਕ ਵਿਖੇ ਸਮਾਗਮ ਕੀਤਾ ਗਿਆ | ਇਸ ਮੌਕੇ ਵਿਭਾਗ ਦੇ ਫਾਰੈਸਟਰ ਕੁਲਦੀਪ ਚੰਦ ਨੇ ਵਿਸ਼ਵ ਜਲਗਾਹ ਦਿਵਸ 'ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਹਰ ਸਾਲ 2 ਫਰਵਰੀ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਜੋ ਵਾਤਾਵਰਨ ਵਿੱਚ ਜਲਗਾਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਜਲ ਸਰੋਤਾਂ ਨੂੰ ਬਚਾਉਣ, ਪ੍ਰਦੂਸ਼ਣ ਮੁਕਤ ਕਰਨ ਅਤੇ ਵਾਤਾਵਰਨ ਸੰਤੁਲਨ ਲਈ ਸੰਜੀਦਗੀ ਨਾਲ ਕੰਮ ਕਰਨ ਲਈ ਸਾਂਝੇ ਯਤਨ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਜਲਗਾਹਾਂ ਦੀ ਸੰਭਾਲ ਕਰਨਾ ਸਮੇਂ ਦੀ ਲੋੜ ਹੈ | ਇਸ ਮੌਕੇ ਕੁਲਦੀਪ ਚੰਦ, ਸਰਪੰਚ ਜੋਗਿੰਦਰ ਸਿੰਘ ਅਤੇ ਮੁੱਖ ਅਧਿਆਪਕ ਕਮਲ ਦੇਵ ਨੇ ਕਿਹਾ ਕਿ ਸਾਨੂੰ ਜ਼ਿੰਮੇਵਾਰੀ ਨਾਲ ਕੁਦਰਤੀ ਵਿਰਾਸਤ ਨੂੰ ਬਚਾਉਣ ਅਤੇ ਪਾਣੀ ਦੇ ਸਰੋਤਾਂ ਨੂੰ ਗੰਦਗੀ ਤੋਂ ਮੁਕਤ ਰੱਖਣ ਲਈ ਸਾਂਝੇ ਰੂਪ ਵਿੱਚ ਅੱਗੇ ਵਧਣ ਦਾ ਪ੍ਰਣ ਕਰਨਾ ਚਾਹੀਦਾ ਹੈ ਜੋ ਸਮੇਂ ਦੀ ਲੋੜ ਹੈ | ਇਸ ਮੌਕੇ ਪੰਚ ਅਮਨਪ੍ਰੀਤ ਸਿੰਘ ਸੈਣੀ, ਸਕੂਲ ਹੈੱਡ ਮਾਸਟਰ ਕਮਲ ਦੇਵ, ਰਾਕੇਸ਼ ਕੁਮਾਰ, ਮਨਜੀਤ ਕੌਰ ਅਤੇ ਮਹਿਕਮੇ ਵਲੋਂ ਕੁਲਦੀਪ ਚੰਦ ਫਾਰੈਸਟਰ, ਜਸਕਰਨ ਸਿੰਘ ਵਣ ਗਾਰਡ, ਬੇਲਦਾਰ ਦਿਲਾਵਰ ਸਿੰਘ, ਗੁਰਦੀਪ ਸਿੰਘ, ਮਦਨ ਲਾਲ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਆਈ ਅਵਤਾਰ ਚੰਦ ਹੋਏ ਸੇਵਾ ਮੁਕਤ, ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਗੁਰਨਾਮ ਚੰਦ ਸੰਧਵਾਂ ਨਮਿਤ ਸ਼ਰਧਾਂਜਲੀ ਸਮਾਗਮ ਭਲਕੇ
Ad Position 24