ਨਵਾਂਸ਼ਹਿਰ, 2 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਵਿਜੀਲੈਂਸ ਬਿਊਰੋ ਯੂਨਿਟ ਨਵਾਂਸ਼ਹਿਰ ਤੋਂ ਏ.ਐਸ.ਆਈ ਅਵਤਾਰ ਚੰਦ ਦੇ ਸੇਵਾ ਮੁਕਤ ਹੋਣ 'ਤੇ ਵਿਭਾਗ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਦਫ਼ਤਰ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਨਵਾਂਸ਼ਹਿਰ ਵਿਖੇ ਹੋਏ ਇਕ ਸਾਦਾ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਡੀ. ਐਸ. ਪੀ ਲਖਵਿੰਦਰ ਸਿੰਘ ਔਜਲਾ ਨੇ ਕਿਹਾ ਕਿ ਅਵਤਾਰ ਚੰਦ ਨੇ ਵਿਭਾਗ 'ਚ ਸੇਵਾਵਾਂ ਦਿੰਦੇ ਹੋਏ ਸਮਾਜ 'ਚ ਫ਼ੈਲੇ ਹੋਏ ਭਿ੍ਸ਼ਟਾਚਾਰ ਨੂੰ ਦੂਰ ਕਰਨ ਲਈ ਯਾਦਗਾਰੀ ਭੂਮਿਕਾ ਨਿਭਾਈ ਹੈ | ਅਸੀਂ ਇਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕਰਦੇ ਹਾਂ | ਇਸ ਮੌਕੇ ਇੰਸਪੈਕਟਰ ਚਮਕੌਰ ਸਿੰਘ, ਏ.ਐਸ.ਆਈ ਅਮਰਜੀਤ ਸਿੰਘ ਜੁਝਾਰ ਸਿੰਘ, ਮਨੋਹਰ ਸਿੰਘ, ਸਰਬਜੀਤ ਕੌਰ ਅਤੇ ਅਵਤਾਰ ਚੰਦ ਦੇ ਪ੍ਰੀਵਾਰਿਕ ਮੈਂਬਰ ਵੀ ਹਾਜ਼ਰ ਸਨ |