27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਫੈਕਟਰੀਆਂ ਦੇ ਪ੍ਰਦੂਸ਼ਿਤ ਪਾਣੀ ਨਾਲ ਕਿਸਾਨ ਦੀ 5 ਕਿੱਲੇ ਕਣਕ ਦੀ ਫ਼ਸਲ ਹੋਈ ਖਰਾਬ

Ad Position 21
No active advertisement
ਅਜੀਤ ਡੈਸਕ 03-02-2026
ਕਾਠਗੜ੍ਹ, 2 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਸਨਅਤੀ ਖੇਤਰ ਟੌਂਸਾ ਦੇ ਨੇੜਲੇ ਪਿੰਡਾਂ ਦੇ ਵਸਨੀਕ ਬੀਤੇ ਲੰਬੇ ਸਮੇਂ ਤੋਂ ਦੂਸ਼ਿਤ ਹੋ ਰਹੇ ਧਰਤੀ ਦੇ ਪਾਣੀ ਅਤੇ ਹਵਾ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਲੇਕਿਨ ਇਸ ਵੱਲ ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਸ਼ਾਸਨ ਗੰਭੀਰ ਨਹੀਂ ਜਿਸ ਦੇ ਚੱਲਦਿਆਂ ਖੇਤਰ ਦੇ ਲੋਕ ਖ਼ਤਰਨਾਕ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਹੋਰ ਤਾਂ ਹੋਰ ਹਲਕੇ ਦੇ ਪਿੰਡ ਬਣਾਂ 'ਚ ਸਿੰਚਾਈ ਦਾ ਕੋਈ ਟਿਊਬਵੈੱਲ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਲਈ ਮਜਬੂਰੀ ਵਿੱਚ ਫੈਕਟਰੀ ਤੋਂ ਪਾਣੀ ਲੈਣਾ ਪੈਂਦਾ ਹੈ ਜਿਸ ਨਾਲ ਫਸਲ ਤਾਂ ਖਰਾਬ ਹੁੰਦੀ ਹੀ ਹੈ ਅਤੇ ਇਸ ਤੋਂ ਪੈਦਾ ਹੋਇਆ ਅਨਾਜ ਵੀ ਜ਼ਹਿਰੀਲਾ ਹੁੰਦਾ ਹੋਵੇਗਾ | ਅਜਿਹੀ ਸਥਿਤੀ 'ਚ ਪ੍ਰੇਸ਼ਾਨ ਹੋਏ ਪਿੰਡ ਬਣਾਂ ਦੇ ਕਿਸਾਨ ਪ੍ਰਵੀਨ ਕੁਮਾਰ ਫੌਜੀ ਨੇ ਦੱਸਿਆ ਕਿ ਸਿੰਚਾਈ ਸਹੂਲਤ ਨਾ ਹੋਣ ਕਾਰਨ ਉਸ ਨੂੰ ਅਤੇ ਹੋਰ ਕਿਸਾਨਾਂ ਨੂੰ ਸਥਾਨਕ ਇੱਕ ਫੈਕਟਰੀ ਤੋਂ ਨਿਕਲਦਾ ਵੇਸਟੇਜ ਦੂਸ਼ਿਤ ਪਾਣੀ ਫਸਲਾਂ ਨੂੰ ਲਾਉਣਾ ਪੈਂਦਾ ਹੈ | ਉਸ ਨੇ ਦੱਸਿਆ ਕਿ ਉਸ ਨੇ ਪੰਜ ਕਿੱਲੇ ਕਣਕ ਦੀ ਫਸਲ ਬਿਜੀ ਹੋਈ ਹੈ ਜਿਸ ਨੂੰ ਉਸ ਨੇ ਫੈਕਟਰੀ ਦਾ ਪਾਣੀ ਲਗਾਇਆ ਪਰੰਤੂ ਇਸ ਪਾਣੀ ਨੇ ਉਸ ਦੀ ਕਣਕ ਦੀ ਸਾਰੀ ਫਸਲ ਖਰਾਬ ਕਰ ਦਿੱਤੀ, ਜਦੋਂ ਉਸ ਨੇ ਇਸ ਸੰਬੰਧੀ ਫੈਕਟਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੱਲ ਕੀਤਾ ਜਾਵੇਗਾ, ਲੇਕਿਨ ਫਿਰ ਬਾਰ-ਬਾਰ ਕਹਿਣ 'ਤੇ ਉਸ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ | ਹੋਰ ਵੀ ਕਿਸਾਨਾਂ ਦੀ ਫ਼ਸਲ ਖਰਾਬ ਹੋਣ ਦੀ ਸੂਚਨਾ ਹੈ | ਉਸ ਨੇ ਫੈਕਟਰੀ ਪ੍ਰਬੰਧਕਾਂ ਤੋਂ ਮੁਆਵਜੇ ਦੀ ਮੰਗ ਕੀਤੀ ਹੈ | ਸੂਤਰਾਂ ਮੁਤਾਬਿਕ ਫੈਕਟਰੀ 'ਚੋਂ ਵੱਡੀ ਮਾਤਰਾ 'ਚ ਨਿਕਲ ਰਹੇ ਦੂਸ਼ਿਤ ਪਾਣੀ ਨੂੰ ਅੰਡਰਗਰਾਊਾਡ ਪਾਈਪ ਲਾਈਨਾਂ ਦਬਾ ਕੇ ਖੇਤਾਂ 'ਚ ਲਗਾਏ ਬੂਟਿਆਂ 'ਚ ਖੁੱਲ੍ਹਾ ਛੱਡਿਆ ਜਾਂਦਾ ਹੈ ਅਤੇ ਜਦੋਂ ਕਿਸਾਨਾਂ ਨੂੰ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਦੇ ਦਿੱਤਾ ਜਾਂਦਾ ਹੈ | ਜਿੱਥੋਂ ਵੀ ਇਸ ਪਾਣੀ ਦਾ ਵਾਲਬ ਖੋਲਿ੍ਹਆ ਜਾਂਦਾ ਹੈ ਉੱਥੇ ਇੰਨੀ ਝੱਗ ਬਣ ਜਾਂਦੀ ਹੈ ਜਿਵੇਂ ਕੁਇੰਟਲਾਂ ਦੇ ਹਿਸਾਬ ਵਿੱਚ ਸਰਫ ਘੋਲਿਆ ਗਿਆ ਹੋਵੇ | ਇੱਥੋਂ ਤੱਕ ਕਿ ਨਜ਼ਦੀਕੀ ਪਿੰਡਾਂ 'ਚ ਜੋ ਸਿੰਚਾਈ ਵਾਲੇ ਟਿਊਬਵੈੱਲ ਵੀ ਲੱਗੇ ਹੋਏ ਹਨ ਉਹਨਾਂ ਦਾ ਪਾਣੀ ਵੀ ਝੱਗ ਵਾਲਾ ਹੀ ਆ ਰਿਹਾ ਹੈ | ਫੈਕਟਰੀ ਵਲੋਂ ਇਸ ਦੂਸ਼ਿਤ ਪਾਣੀ ਨੂੰ ਸਤਲੁਜ ਦਰਿਆ ਦੇ ਨੇੜੇ ਤੱਕ ਲਗਾਏ ਗਏ ਬੂਟਿਆਂ 'ਚ ਛੱਡਿਆ ਜਾਂਦਾ ਹੈ ਜੋ ਕਿ ਧਰਤੀ ਦੇ ਪਾਣੀ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ | ਫੈਕਟਰੀਆਂ ਦੇ ਰਸਾਇਣਾਂ ਮਿਲੇ ਇਸ ਪਾਣੀ ਨੇ ਹਲਕੇ ਦੇ ਧਰਤੀ ਹੇਠਲੇ ਪਾਣੀ ਨੂੰ ਬੁਰੀ ਤਰ੍ਹਾਂ ਜ਼ਹਿਰੀਲਾ ਬਣਾ ਦਿੱਤਾ ਹੈ | ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਭੇਟ ਚੜ੍ਹ ਚੁੱਕੀਆਂ ਹਨ | ਪਾਣੀ ਦੇ ਨਾਲ-ਨਾਲ ਗੰਧਲੀ ਹਵਾ ਨਾਲ ਵੀ ਇਸ ਹਲਕੇ ਦੇ ਲੋਕ ਫੇਫੜਿਆਂ, ਸਾਹ, ਅੱਖਾਂ ਆਦਿ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ ਅਤੇ ਸਾਫ ਹਵਾ ਤਾਂ ਇੱਥੋਂ ਦੇ ਲੋਕਾਂ ਲਈ ਇੱਕ ਸੁਪਨੇ ਵਾਂਗ ਬਣ ਗਈ ਹੈ | ਜੇਕਰ ਇਹੀ ਹਾਲ ਰਿਹਾ ਤਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਈ ਰਹੇਗੀ | ਇਸ ਲਈ ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪ੍ਰਸ਼ਾਸਨ ਨੂੰ ਸਮਾਂ ਰਹਿੰਦੇ ਇਸ ਪਾਸੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ | ਜਦੋਂ ਇਸ ਸਬੰਧ ਸਬੰਧਤ ਫੈਕਟਰੀ ਦੇ
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ ਅਗਲੀ ਖ਼ਬਰ ਰੱਤੇਵਾਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
Ad Position 24