ਕਾਠਗੜ੍ਹ, 3 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿੱਤ ਆਸਰੋਂ ਹਾਈਟੈੱਕ ਦੇ ਕੋਲ ਇਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਿਸ ਵਿੱਚ ਇਕ ਵਿਅਕਤੀ ਜਖ਼ਮੀ ਹੋ ਗਿਆ ਤੇ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ | ਮੌਕੇ 'ਤੇ ਪਹੁੰਚੀ ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਾਈਟੈੱਕ ਨਾਕਾ ਆਸਰੋਂ ਦੇ ਕੋਲ ਇਕ ਹੁੰਡਈ ਕਾਰ ਜਿਸਦਾ ਨੰਬਰ ਪੀ.ਬੀ 32 ਏ.ਬੀ 0750 ਜਿਸਨੂੰ ਦਲਜੀਤ ਸਿੰਘ ਪੁੱਤਰ ਕੁਲਵਰਨ ਸਿੰਘ ਵਾਸੀ ਪਿੰਡ ਕਮਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜੋ ਹਾਈਟੈੱਕ ਨਾਕਾ ਆਸਰੋਂ ਦੇ ਕੋਲ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ | ਜਿਸਦੇ ਚੱਲਦੇ ਕਾਰ ਚਾਲਕ ਦਲਜੀਤ ਸਿੰਘ ਜਖ਼ਮੀ ਹੋ ਗਿਆ | ਜਿਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰੋਪੜ ਭਰਤੀ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਰਿਕਵਰੀ ਵੈਨ ਦੀ ਮਦਦ ਨਾਲ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਆਵਾਜਾਈ ਨੂੰ ਫਿਰ ਤੋਂ ਸੁਚਾਰੂ ਢੰਗ ਨਾਲ ਬਹਾਲ ਕੀਤਾ ਗਿਆ | ਇਸਦੀ ਸੂਚਨਾ ਆਸਰੋਂ ਚੌਕੀ ਨੂੰ ਦੇ ਦਿੱਤੀ ਗਈ |
ਸੰਘਣੀ ਧੁੰਦ ਦੇ ਚੱਲਦੇ ਖੜੇ੍ਹ ਟਰੱਕ 'ਚ ਕਾਰ ਵੱਜੀ, ਇਕ ਵਿਆਕਤੀ ਹੋਇਆ ਗੰਭੀਰ ਜ਼ਖ਼ਮੀ
ਅਜੀਤ ਡੈਸਕ
04-02-2026