11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਵਿਜੀਲੈਂਸ ਬਿਊਰੋ ਨਵਾਂਸ਼ਹਿਰ ਵਲੋਂ 18000/- ਰੁਪਏ ਰਿਸ਼ਵਤ ਲੈਂਦੇ ਚਾਚਾ-ਭਤੀਜਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-02-2026

ਨਵਾਂਸ਼ਹਿਰ, 3 ਫਰਵਰੀ (ਦੀਦਾਰ ਸਿੰਘ ਸ਼ੇਤਰਾ)- ਵਿਜੀਲੈਂਸ ਬਿਊਰੋ ਯੂਨਿਟ ਨਵਾਂਸ਼ਹਿਰ ਵਲੋਂ 18000/- ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਚਾਚੇ ਭਤੀਜੇ ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਐਸ. ਪੀ ਵਿਜੀਲੈਂਸ ਸ਼ਹੀਦ ਭਗਤ ਸਿੰਘ ਨਗਰ ਸਰਦਾਰ ਲਖਵਿੰਦਰ ਸਿੰਘ ਔਜਲਾ ਦੀ ਅਗਵਾਈ ਵਾਲੀ ਟੀਮ ਨੇ ਵਕਫ ਬੋਰਡ ਗੜ੍ਹਸ਼ੰਕਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਜਾਸੀਨ (ਚਾਚਾ) ਅਤੇ ਕੰਟਰੈਕਟ ਬੇਸਡ ਪੀਅਨ ਕੰਮ ਕਰਦੇ (ਉਸ ਦੇ ਭਤੀਜੇ) ਮੁਹੰਮਦ ਤਾਲੀਮ ਨੂੰ 18000/- ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗਿ੍ਫਤਾਰ ਕੀਤਾ ਗਿਆ ਹੈ | ਵਿਭਾਗ ਨੂੰ ਸੁੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ 12 ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਸੀ ਕਿ ਉਸ ਨੇ ਪੰਜਾਬ ਵਕਫ ਬੋਰਡ ਦੀ ਪਿੰਡ ਭੱਦੀ ਤਹਿਸੀਲ ਬਲਾਚੌਰ ਵਿਖੇ 10 ਕਨਾਲ ਜਮੀਨ ਸਾਲ 2018 ਤੋਂ ਸਾਲ 2021 ਤੱਕ ਲੀਜ਼ 'ਤੇ ਲਈ ਸੀ | ਸਾਲ 2021 ਵਿੱਚ ਲੀਜ਼ ਖਤਮ ਹੋਣ 'ਤੇ ਉਕਤ ਲੀਜ਼ ਨੂੰ ਅੱਗੇ ਵਧਾਉਣ ਲਈ ਸ਼ਿਕਾਇਤ ਕਰਤਾ ਜਦੋਂ ਪੰਜਾਬ ਵਕਫ ਬੋਰਡ ਦੇ ਦਫ਼ਤਰ ਗੜ੍ਹਸ਼ੰਕਰ ਵਿਖੇ ਰੈਂਟ ਕਲੈਕਟਰ ਮੁਹੰਮਦ ਯਾਸੀਨ ਨੂੰ ਮਿਲਿਆ ਤਾਂ ਉਸਨੇ ਉਕਤ ਜਮੀਨ ਦੀ ਲੀਜ਼ ਨੂੰ ਅੱਗੇ ਵਧਾਉਣ ਲਈ ਫਾਈਲ ਤਿਆਰ ਕਰਨ ਬਦਲੇ 50 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ | ਸ਼ਿਕਾਇਤ ਕਰਤਾ ਵੱਲੋਂ 50000 ਰੁਪਏ ਦੇਣ ਤੋਂ ਅਸਮਰਥਾ ਜ਼ਾਹਿਰ ਕਰਨ ਅਤੇ ਮਿੰਨਤ ਤਰਲਾ ਕਰਨ 'ਤੇ ਮੁਹੰਮਦ ਯਾਸੀਨ ਨੇ ਫਾਈਲ ਤਿਆਰ ਕਰਨ ਬਦਲੇ 20000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੁੰਦਰ ਸਿੰਘ ਪਾਸੋਂ ਮੌਕੇ 'ਤੇ 2000 ਰੁਪਏ ਲੈ ਲਏ ਅਤੇ ਬਾਕੀ ਦੇ 18000 ਰੁਪਏ ਬਾਅਦ ਵਿੱਚ ਦੇਣ ਲਈ ਕਿਹਾ | ਸ਼ਿਕਾਇਤ ਕਰਤਾ ਨੇ ਉਕਤ ਗੱਲਬਾਤ ਦੀ ਰਿਕਾਰਡਿੰਗ ਕਰ ਲਈ | ਸ਼ਿਕਾਇਤ ਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਸੀ ਕਰਵਾਉਣਾ ਚਾਹੁੰਦਾ | ਜਿਸ ਕਰਕੇ ਉਸ ਨੇ ਦਫ਼ਤਰ ਵਿਜੀਲੈਂਸ ਨਵਾਂਸ਼ਹਿਰ ਨਾਲ ਸੰਪਰਕ ਕੀਤਾ | ਵਿਭਾਗ ਵੱਲੋਂ ਟਰੈਪ ਲਗਾਉਣ 'ਤੇ ਵਿਜੀਲੈਂਸ ਬਿਊਰੋ ਵੱਲੋਂ ਵਕਫ ਬੋਰਡ ਗੜ੍ਹਸ਼ੰਕਰ ਵਿਖੇ ਤਾਇਨਾਤ ਰੈਂਟ ਕਲੈਕਟਰ ਮੁਹੰਮਦ ਯਾਸੀਨ ਅਤੇ ਕੰਟਰੈਕਟ ਬੇਸਡ ਪੀਅਨ ਮੁਹੰਮਦ ਤਾਲੀਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 18000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਗਿਆ ਹੈ | ਰਿਸ਼ਵਤ ਦੀ ਰਕਮ 18000 ਮੌਕੇ ਤੋਂ ਬਰਾਮਦ ਕਰ ਲਈ ਗਈ ਹੈ | ਵਿਜੀਲੈਂਸ ਦੀ ਟੀਮ ਵਿੱਚ ਡੀ.ਐੱਸ.ਪੀ ਸ. ਲਖਵਿੰਦਰ ਸਿੰਘ ਔਜਲਾ ਨਾਲ ਇੰਸਪੈਕਟਰ ਚਮਕੌਰ ਸਿੰਘ, ਮਨੋਹਰ ਸਿੰਘ, ਸਰਬਜੀਤ ਕੌਰ, ਅਰੁਣ ਚੇਚੀ, ਜੁਝਾਰ ਸਿੰਘ ਅਤੇ ਏ. ਐਸ. ਆਈ ਹਰਿੰਦਰ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਦੇ ਚੱਲਦੇ ਖੜੇ੍ਹ ਟਰੱਕ 'ਚ ਕਾਰ ਵੱਜੀ, ਇਕ ਵਿਆਕਤੀ ਹੋਇਆ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਘੁੰਮਣਾਂ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24