ਬੰਗਾ, 3 ਫਰਵਰੀ (ਧਰਮਵੀਰ ਪਾਲ) - ਪਿੰਡ ਭਰੋਮਜਾਰਾ ਦੇ ਅੰਦਰਲਾ ਮੁਹੱਲਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਸਵੇਰੇ ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ | ਇਸ ਉਪਰੰਤ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਭਾਈ ਹਰਮੀਤ ਸਿੰਘ ਦਾ ਕੀਰਤਨੀ ਜਥਾ ਗੁਣਾਚੌਰ ਨੇ ਗੁਰੂ ਰਵਿਦਾਸ ਜੀ ਦੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਉਪਰੰਤ ਪ੍ਰਬੰਧਕ ਕਮੇਟੀ ਵਲੋਂ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸੁਰਿੰਦਰਪਾਲ ਸੁੰਡਾ ਸਰਪੰਚ, ਲਖਵੀਰ ਸਿੰਘ ਲੱਖਾ ਪ੍ਰਧਾਨ, ਡਾ. ਨਵਕਾਂਤ ਭਰੋਮਜਾਰਾ ਜਨਰਲ ਸਕੱਤਰ, ਸ਼ਿੰਦਰਪਾਲ ਕੈਸ਼ੀਅਰ, ਸਤੀਸ਼ ਕੁਮਾਰ ਮੈਂਬਰ, ਰਾਜਪਾਲ ਮੈਂਬਰ, ਤਰਸੇਮ ਲਾਲ ਮੈਂਬਰ, ਸੁਰਿੰਦਰ ਕੁਮਾਰ ਮੈਂਬਰ, ਸੋਹਣ ਸਿੰਘ ਮੈਂਬਰ, ਹੁਸਨ ਲਾਲ ਮੈਂਬਰ, ਹਰਬੰਸ ਸਿੰਘ ਮੈਂਬਰ, ਪੰਚ ਦਲਵੀਰ ਚੰਦ, ਪੰਚ ਅਨਿਲ ਕੁਮਾਰ ਸੋਨੂੰ, ਤੀਰਥ ਸਿੰਘ, ਕਰਤਾਰ ਸਿੰਘ, ਲਾਲ ਚੰਦ ਯੂ.ਕੇ, ਜਰਨੈਲ ਸਿੰਘ, ਪ੍ਰੇਮ ਚੰਦ, ਭੁਪਿੰਦਰ ਸਿੰਘ, ਅਜੀਤ ਭਾਈ, ਪਵਨ ਸੁੰਡਾ, ਮਾ. ਸਤਨਾਮ ਚੰਦ, ਗਿਆਨ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾਂ ਵੀ ਹਾਜ਼ਰ ਸਨ |