11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਹਮਦਰਦ ਟੂਰਨਾਮੈਂਟ ਲਧਾਣਾ ਉੱਚਾ ਦਾ ਪੰਜਵਾਂ ਦਿਨ—ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅੱਜ

Ad Position 21
No active advertisement
ਅਜੀਤ ਡੈਸਕ 04-02-2026
ਬੰਗਾ, 3 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਲੋਂ ਪਿੰਡ ਦੇ ਖੇਡ ਸਟੇਡੀਅਮ 'ਚ ਕਰਾਏ ਜਾ ਰਹੇ 20ਵੇਂ ਛੇ ਰੋਜ਼ਾ ਸਵ: ਡਾ. ਸਾਧੂ ਸਿੰਘ ਹਮਦਰਦ ਫੁੱਟਬਾਲ ਟੂਰਨਾਮੈਂਟ ਦੇ ਅੱਜ ਪੰਜਵੇਂ ਦਿਨ ਦੇ ਮੁੱਖ ਮਹਿਮਾਨ ਸ. ਜਸਵੰਤ ਸਿੰਘ ਕੈਨੇਡਾ, ਯੂ. ਏ. ਈ ਵਾਲੇ ਸਨ | ਉਨ੍ਹਾਂ ਦੇ ਨਾਲ ਕਲੱਬ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਐਨ. ਆਰ. ਆਈ ਸ. ਅੰਮਿ੍ਤਪਾਲ ਸਿੰਘ ਜਰਮਨੀ, ਸ. ਸਤਨਾਮ ਸਿੰਘ ਕਾਹਮਾ, ਸਤਨਾਮ ਸਿੰਘ ਝਿੱਕਾ, ਬੀ. ਐਸ. ਨੌਰਾ, ਪ੍ਰਭਜੋਤ ਸਿੰਘ ਜੋਤੀ ਯੂ. ਕੇ, ਗੁਦਾਵਰ ਸਿੰਘ ਕਾਹਮਾ, ਹਰਪ੍ਰੀਤ ਸਿੰਘ ਧਮੜੈਤ, ਗੁਰਮੇਜ ਸਿੰਘ ਧਮੜੈਤ ਅਸਟਰੀਆ, ਅਮਰਜੀਤ ਸਿੰਘ ਸਪੁੱਤਰ ਪਿਆਰਾ ਰਾਮ, ਮਾ. ਸਤੀਸ਼ ਕੁਮਾਰ, ਗੁਦਾਵਰ ਸਿੰਘ ਕਾਹਮਾ ਮੈਂਬਰ ਬਲਾਕ ਸੰਮਤੀ ਨਵਾਂਸ਼ਹਿਰ, ਮਾ. ਸਤੀਸ਼ ਕੁਮਾਰ ਨਵਾਂਸ਼ਹਿਰ, ਪੰਚ ਰਾਮ ਲੁਭਾਇਆ ਜੇ. ਈ ਉਪ ਸਕੱਤਰ, ਉਪ ਪ੍ਰਧਾਨ ਲਖਵੀਰ ਸਿੰਘ ਕਾਕਾ, ਖਜ਼ਾਨਚੀ ਨਵਜੀਵਨ ਸਿੰਘ ਜੀਵਨ, ਡਾ. ਜਸਵੰਤ ਸਿੰਘ, ਸ. ਜਸਬੀਰ ਸਿੰਘ ਨੂਰਪੁਰ ਇੰਚਾਰਜ ਉਪ ਦਫ਼ਤਰ ਅਜੀਤ ਨਵਾਂਸ਼ਹਿਰ, ਬਿਕਰਮ ਸਿੰਘ ਵਿੱਕੀ ਨੰਬਰਦਾਰ ਉਪ ਖਜ਼ਾਨਚੀ, ਮਾ. ਜਸਵੰਤ ਸਿੰਘ ਸਾਇੰਸ ਮਾਸਟਰ, ਗੁਰਮੁੱਖ ਸਿੰਘ, ਦਿਲਬਾਗ ਸਿੰਘ ਬਾਗਾ, ਨਿਰੰਜਣ ਸਿੰਘ, ਮਨਜੀਤ ਸਿੰਘ ਨਾਮਧਾਰੀ ਲਧਾਣਾ ਝਿੱਕਾ, ਸੁਖਦੇਵ ਸਿੰਘ ਸੁੱਖਾ ਯੂ. ਐਸ. ਏ, ਮਾ. ਹਰਬੰਸ ਸਿੰਘ ਬੰਸੀ, ਅਮਨਪ੍ਰੀਤ ਸਿੰਘ ਸਕੱਤਰ ਟੂਰਨਾਮੈਂਟ ਕਮੇਟੀ, ਜੀ. ਚੰਨੀ ਪਠਲਾਵਾ, ਤਲਵਿੰਦਰ ਸਿੰਘ ਤਕੀਏ ਵਾਲੇ, ਆਦਿ ਹਾਜ਼ਰ ਸਨ | ਅੱਜ ਦਾ ਪਹਿਲਾ ਮੈਚ 'ਬੀ' ਵਰਗ ਦੇ ਖਿਡਾਰੀਆਂ ਦਾ ਸੀ | ਜਿਸ 'ਚ ਮੂਸਾਪੁਰ ਦੇ ਖਿਡਾਰੀ 4-0 ਦੇ ਸਕੋਰ ਨਾਲ ਜੇਤੂ ਰਹੇ | ਫੁੱਟਬਾਲ 'ਏ' ਵਰਗ ਦੇ ਖਿਡਾਰੀਆਂ ਦੇ ਮੈਚ ਵਿੱਚ ਕਾਹਮਾ ਪਿੰਡ ਦੀ ਟੀਮ ਪੈਨਲਟੀਆਂ ਵਿੱਚ ਜੇਤੂ ਰਹੀ | ਇਸੇ ਤਰ੍ਹਾਂ ਅੱਜ ਦਾ ਤੀਜਾ ਮੈਚ ਜੋ ਪਿੰਡ ਥਲਾ ਅਤੇ ਪਿੰਡ ਬਿੰਜੋਂ ਦੇ ਖਿਡਾਰੀਆਂ ਦਰਮਿਆਨ ਹੋਇਆ | 'ਏ' ਵਰਗ ਦੇ ਇਸ ਮੈਚ ਵਿੱਚ ਬਿੰਜੋਂ ਦੇ ਖਿਡਾਰੀਆਂ ਨੇ ਥਲਾ ਪਿੰਡ ਦੇ ਖਿਡਾਰੀਆਂ ਪ੍ਰਤੀ ਇਤਰਾਜ ਦਰਜ ਕਰਾਇਆ ਕਿ ਥਲਾ ਦੀ ਟੀਮ ਵਿੱਚ ਬਾਹਰਲੇ ਪਿੰਡਾਂ ਦੇ ਖਿਡਾਰੀ ਖੇਡਦੇ ਹਨ | ਇਸ ਸਬੰਧੀ ਥਲਾ ਦੇ ਖਿਡਾਰੀ ਵੇਲੇ ਸਿਰ ਖਿਡਾਰੀਆਂ ਦੇ ਸਹੀ ਸਬੂਤ ਪੇਸ਼ ਨਹੀਂ ਕਰ ਸਕੇ | ਸਿੱਟੇ ਵਜੋਂ ਪਿੰਡ ਬਿੰਜੋਂ ਦੀ ਟੀਮ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ | ਇਸ ਮੌਕੇ ਕਲੱਬ ਪੱਧਰ ਦੇ ਖਿਡਾਰੀਆਂ ਦਾ ਦੂਜਾ ਸੈਮੀਫਾਈਨਲ ਮੈਚ ਜੇ. ਸੀ. ਟੀ ਫੁੱਟਬਾਲ ਕਲੱਬ ਫਗਵਾੜਾ ਅਤੇ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਿਚਕਾਰ ਹੋਇਆ | ਜਿਸ 'ਚ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ 2-0 ਸਕੋਰ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜੇਤੂ ਰਿਹਾ | 4 ਜਨਵਰੀ ਦਿਨ ਬੁੱਧਵਾਰ ਨੂੰ ਟੂਰਨਾਮੈਂਟ ਦੇ ਹੋ ਰਹੇ ਫਾਈਨਲ ਮੁਕਾਬਲੇ 'ਚ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਦਾ ਕਲੱਬ ਕੈਟਾਗਰੀ ਦੇ ਮੈਚਾਂ ਵਿੱਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨਾਲ ਫਾਈਨਲ ਮੁਕਾਬਲਾ ਹੋਵੇਗਾ | ਅੱਜ 4 ਫਰਵਰੀ ਨੂੰ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਹੋਣਗੇ ਅਤੇ ਮੁੱਖ ਮਹਿਮਾਨ ਜੇਤੂਆਂ ਨੂੰ ਇਨਾਮ ਵੰਡਣਗੇ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਿਸਾਨ ਆਗੂ ਲਾਲ ਸਿੰਘ ਦਿਓ ਲਾਦੀਆਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪਿੰਡ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24