ਕਟਾਰੀਆਂ, 3 ਫਰਵਰੀ (ਪ੍ਰੇਮੀ ਸੰਧਵਾਂ)-ਸੀਨੀਅਰ ਕਾਂਗਰਸੀ ਆਗੂ ਪਹਿਲਵਾਨ ਸਤਨਾਮ ਸਿੰਘ ਲਾਦੀਆਂ ਦੇ ਪੂਜਨੀਕ ਪਿਤਾ ਤੇ ਸੀਨੀਅਰ ਕਿਸਾਨ ਆਗੂ ਲਾਲ ਸਿੰਘ ਦਿਓ ਜੋ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਬੀਤੇ ਦਿਨੀ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਪੁੱਤਰੀ ਤੇ ਹੋਰ ਰਿਸ਼ਤੇਦਾਰਾਂ ਦੇ ਵਿਦੇਸ਼ ਪਰਤਣ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਹੋਣਹਾਰ ਸਪੁੱਤਰ ਪਹਿਲਵਾਨ ਸਤਨਾਮ ਸਿੰਘ ਲਾਦੀਆਂ ਵਲੋਂ ਦਿਖਾਈ ਗਈ | ਕਿਸਾਨ ਆਗੂ ਲਾਲ ਸਿੰਘ ਦਿਓ ਦਾ ਸਸਕਾਰ ਕਰਨ ਤੋਂ ਪਹਿਲਾਂ ਕੀਰਤਨੀ ਜਥੇ ਨੇ ਸੋਗਮਈ ਕੀਰਤਨ ਕੀਤਾ | ਉਪਰੰਤ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਚੇਅਰਮੈਨ ਬਲਵੀਰ ਕਰਨਾਣਾ, ਸਾਬਕਾ ਵਿਧਾਇਕ ਚੌ. ਮੋਹਣ ਲਾਲ ਬਹਿਰਾਮ, ਸਾਬਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ, ਹਰਜੋਤ ਕੌਰ ਲੋਹਟੀਆ, ਜਸਵਿੰਦਰ ਸਿੰਘ ਪੱਦੀ ਮੱਠਵਾਲੀ, ਗੁਰਿੰਦਰ ਸਿੰਘ, ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਤੀਰਥ ਸਿੰਘ ਚਾਹਲ, ਚੌ. ਮੀਨਾ ਸੂੰਢ, ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਕੁਲਵਰਨ ਸਿੰਘ ਗਿੱਲ ਥਾਂਦੀਆਂ, ਅਮਰਜੀਤ ਸਿੰਘ ਕਲਸੀ ਤਲਵੰਡੀ ਜੱਟਾਂ, ਰਜਿੰਦਰ ਸ਼ਰਮਾ ਕੁਲਥਮ, ਅਮਰੀਕ ਸਿੰਘ ਗੁਰੂ, ਸਦਾ ਰਾਮ ਜੱਖੂ, ਬਾਬਾ ਮੁਖਤਿਆਰ ਸਿੰਘ ਗੁਰੂ, ਪ੍ਰਧਾਨ ਅਮਰਜੀਤ ਸਿੰਘ ਕੰਗ, ਪਰਮਜੀਤ ਬੰਗਾ, ਹਰਬੰਸ ਲਾਦੀਆਂ, ਭਜਨ ਸਿੰਘ ਸਹਿਜਲ, ਸਰਬਜੀਤ ਸਿੰਘ ਚੱਕਰਾਮੂੰ, ਅਵਤਾਰ ਸਿੰਘ ਨੰਬਰਦਾਰ ਚੇਤਾ, ਸਰਬਜੀਤ ਸਿੰਘ, ਦਲਵੀਰ ਸਿੰਘ, ਗੁਰਬਚਨ ਸਿੰਘ, ਹਰਵਿੰਦਰ ਸਿੰਘ ਭੁੱਲਰ, ਮੁਖਤਿਆਰ ਸਿੰਘ ਭੁੱਲਰ, ਮਾਸਟਰ ਕ੍ਰਿਪਾਲ ਸਿੰਘ ਕੰਗਰੌੜ, ਜੋਰਾਵਰ ਹੀਰਾ, ਮਨਜੀਤ ਸਿੰਘ ਨਾਮਧਾਰੀ, ਰਛਪਾਲ ਸਿੰਘ ਦਿਓ, ਬਲਵਿੰਦਰ ਸਿੰਘ ਬੋਇਲ, ਤੀਰਥ ਸਿੰਘ ਮੇਹਲੀਆਣਾ, ਸਾਬਕਾ ਸਕੱਤਰ ਸੋਹਣ ਸਿੰਘ ਝੱਲੀ, ਸਰਪੰਚ ਵਰਿੰਦਰ ਸਿੰਘ ਕਟਾਰੀਆਂ, ਰਾਮ ਲਾਲ ਕੰਗਰੌੜ, ਬਲਦੇਵ ਸਿੰਘ ਮਕਸੂਦਪੁਰ, ਸਾਬੀ ਕੰਗਰੌੜ, ਜੋਗਾ ਸਿੰਘ ਕੰਗਰੌੜ, ਭੁਪਿੰਦਰ ਸਿੰਘ ਮੁੱਤੀ ਆਦਿ ਸ਼ਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਵਾਸ ਦੇਵੇ |