ਔੜ/ਝਿੰਗੜਾਂ, 3 ਫਰਵਰੀ (ਕੁਲਦੀਪ ਸਿੰਘ ਝਿੰਗੜ) - ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ ਨੂੰ ਸਮਰਪਿਤ ਪ੍ਰਬੰਧਕਾਂ ਵੱਲੋਂ ਐਨ.ਆਰ.ਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਲਟ ਦੌੜਾਂ ਕਰਵਾਈਆਂ ਗਈਆਂ | ਜਿਸ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਸੋਢੀ ਸਿੰਘ ਸ਼ੇਰਗਿੱਲ ਯੂ. ਕੇ, ਸੁੱਚਾ ਸਿੰਘ ਸ਼ੇਰਗਿੱਲ ਯੂ.ਕੇ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਹਲਟ ਦੌੜਾਂ ਵਿੱਚ 50 ਦੇ ਕਰੀਬ ਜੋਗ ਮਾਲਕਾਂ ਨੇ ਭਾਗ ਲਿਆ | ਜਿਸ ਵਿੱਚ ਅਮਨਾ ਮੁਆਈ ਤੇ ਭਿੰਦਾ ਬਿਜਲੀ ਵਾਲਾ ਦੀ ਜੋਗ ਨੇ ਪਹਿਲਾ, ਜੱਸਾ ਜਗਤਪੁਰ, ਅਮਨਾ ਯੂ.ਐਸ.ਏ ਦੀ ਜੋਗ ਨੇ ਦੂਜਾ, ਨਮੋਲੀਆ ਦੀ ਯੋਗ ਨੇ ਤੀਜਾ, ਗਗਨ ਜਗਤਪੁਰ, ਮਠੱਡਾ ਦੀ ਜੋਗ ਨੇ ਚੌਥਾ, ਪਿੰਦਾ ਮੋਰਾਂਵਾਲੀ, ਚਰਨਜੀਤ ਮਾਨ ਬੁਗਰਾ ਦੀ ਜੋਗ ਨੇ ਪੰਜਵਾਂ, ਲੱਖਾ ਸਿੰਘ ਪਾਲਦੀ ਦੀ ਜੋਗ ਨੇ ਛੇਵਾਂ, ਹਰਦੀਪ ਖਜੂਰਲਾ, ਸਰੂਪ ਸਿੰਘ ਖਾਨਖਾਨਾ ਦੀ ਜੋਗ ਨੇ ਸੱਤਵਾਂ, ਜਿੰਦਰ ਸਰੀਹ, ਸੁਰਜੀਤ ਸਿੰਘ ਸਾਧਪੁਰ ਦੀ ਜੋਗ ਨੇ ਅੱਠਵਾਂ, ਬਿੰਦੀ ਦਾਦੂਵਾਲ, ਸਰਵਣ ਸਿੰਘ ਰਸੂਲਪੁਰ ਦੀ ਜੋਗ ਨੇ ਨੌਵਾਂ ਤੇ ਪਹਿਲੇ ਕੁੱਲ 15 ਜੋਗਾ ਨੇ ਆਪਣੇ-ਆਪਣੇ ਇਨਾਮ 'ਤੇ ਜਿੱਤ ਪ੍ਰਾਪਤ ਕੀਤੀ | ਇਨ੍ਹਾਂ ਜੇਤੂ ਤੇ ਉਪ ਜੇਤੂ ਜੋਗ ਮਾਲਕਾਂ ਨੂੰ ਇਨਾਮਾਂ ਦੀ ਵੰਡ ਚੌਧਰੀ ਮੋਹਨ ਸਿੰਘ ਸਾਬਕਾ ਵਿਧਾਇਕ, ਜਥੇ. ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰਮਿੱਲ, ਪ੍ਰਧਾਨ ਸੋਢੀ ਸਿੰਘ ਸ਼ੇਰਗਿੱਲ ਯੂ.ਕੇ, ਸੁੱਚਾ ਸਿੰਘ ਸ਼ੇਰਗਿੱਲ ਯੂ.ਕੇ, ਬਾਬਾ ਸੁਖਵਿੰਦਰ ਸਿੰਘ ਮੰਗਾ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ ਆਦਿ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਉਨ੍ਹਾਂ ਪ੍ਰਬੰਧਕਾਂ ਅਤੇ ਸਮੂਹ ਦਰਸ਼ਕ ਪ੍ਰੇਮੀਆਂ ਨੂੰ ਪੇਂਡੂ ਖੇਡ ਮੇਲੇ ਦੀ ਵਧਾਈ ਦਿੰਦਿਆਂ ਆਖਿਆ ਕਿ ਪੇਂਡੂ ਸੱਭਿਆਚਾਰ ਖੇਡ ਮੇਲੇ ਕਰਵਾਉਣ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਇਸ ਮੌਕੇ ਉਨ੍ਹਾਂ ਹਲਟ ਦੌੜਾਂ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਸਮਾਜ ਸੇਵੀ ਐਨ.ਆਰ.ਆਈ ਬਲਵੀਰ ਸਿੰਘ ਬੈਂਸ ਕੈਨੇਡਾ, ਕਮਲਜੀਤ ਸਿੰਘ ਬੰਗਾ, ਸਮਾਜ ਸੇਵੀ ਕਸ਼ਮੀਰ ਸਿੰਘ ਪੱਪੂ ਪ੍ਰਧਾਨ ਗੋਬਿੰਦ ਸਪੋਰਟਸ ਕਲੱਬ ਲਾਲੋ ਮਜਾਰਾ, ਗੁਰਪ੍ਰੀਤ ਸਿੰਘ ਕੈਨੇਡਾ ਲਾਲੋਮਜਾਰਾ, ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਆਦਿ ਤੋਂ ਇਲਾਵਾ ਹੋਰ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਵਾਈਸ ਪ੍ਰਧਾਨ ਗੁਰਦੇਵ ਸਿੰਘ ਸੁੱਚਾ ਸਿੰਘ ਸ਼ੇਰਗਿੱਲ ਯੂ. ਕੇ, ਬਹਾਦਰ ਸਿੰਘ ਮਹਿਮੀ ਪੰਚ, ਪਰਮਜੀਤ ਸਿੰਘ ਗਰੇਵਾਲ ਪੰਚ, ਤਰਸੇਮ ਲਾਲ ਮਹਿਮੀ ਪੰਚ, ਹਰਜਿੰਦਰ ਸਿੰਘ ਸੋਢੀ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬਲਵਿੰਦਰ ਸਿੰਘ ਝਿੰਗੜ, ਗੁਰਮੀਤ ਸਿੰਘ ਨੰਬਰਦਾਰ, ਬਲਵੀਰ ਸਿੰਘ ਬੈਂਸ, ਕਮਲਜੀਤ ਸਿੰਘ ਬੰਗਾ, ਬਾਬਾ ਸੁਖਵਿੰਦਰ ਸਿੰਘ ਮੰਗਾ, ਪਰਮਜੀਤ ਸਿੰਘ ਗਰੇਵਾਲ ਪੰਚ, ਕਸ਼ਮੀਰ ਸਿੰਘ ਪੱਪੂ ਲਾਲੋ, ਬਲਜਿੰਦਰ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਤੀਰਥ ਸਿੰਘ ਇਟਲੀ, ਬਿੰਦਰ ਘੁੰਮਣ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਪਾਲ ਆਦਿ ਹਾਜ਼ਰ ਸਨ |