ਔੜ/ਝਿੰਗੜਾਂ, 3 ਫਰਵਰੀ (ਕੁਲਦੀਪ ਸਿੰਘ ਝਿੰਗੜ) - ਔੜ ਨਜ਼ਦੀਕ ਪੈਂਦੇ ਪਿੰਡ ਲੜੋਆ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਟੈਕਨੀਸ਼ੀਅਨ ਸਤੀਸ਼ ਕੁਮਾਰ ਸੇਵਾਮੁਕਤ ਹੋ ਗਏ ਹਨ | ਉਨ੍ਹਾਂ ਦੀ ਸੇਵਾ ਮੁਕਤੀ 'ਤੇ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਵਿਭਾਗ ਦੇ ਐਸ. ਡੀ. ਓ. ਮਨਜੀਤ ਸਿੰਘ, ਜੇ. ਈ. ਜਸਵੀਰ ਮੋਰੋਂ, ਜੇ.ਈ ਅੰਕੁਸ਼ ਅਤੇ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਸਤੀਸ਼ ਕੁਮਾਰ ਵਲੋਂ ਆਪਣੀਆਂ ਸੇਵਾਵਾਂ ਦੌਰਾਨ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਇੱਕ ਉਦਾਹਰਨ ਪੇਸ਼ ਕੀਤੀ ਹੈ ਕਿਉਂਕਿ ਹਰ ਵਿਭਾਗ ਵਿੱਚ ਸੀਮਤ ਮੁਲਾਜ਼ਮ ਹੋਣ ਕਰਕੇ ਹਰ ਮੁਲਾਜ਼ਮ 'ਤੇ ਬੇਲੋੜਾ ਵਿਭਾਗੀ ਕੰਮ ਦਾ ਭਾਰ ਪਾਇਆ ਗਿਆ ਹੈ ਜਿਸ ਕਰਕੇ ਵਿਭਾਗ ਦਾ ਬੇਲੋੜਾ ਭਾਰ ਹੋਣ ਦੇ ਬਾਵਜੂਦ ਵੀ ਸਤੀਸ਼ ਕੁਮਾਰ ਵਲੋਂ ਕਦੇ ਵੀ ਵਿਭਾਗੀ ਕੰਮ ਦੇ ਪ੍ਰਤੀ ਮੱਥੇ 'ਤੇ ਤਿਊੜੀ ਨਹੀਂ ਪਾਈ ਗਈ ਸਗੋਂ ਖੁਸ਼ੀ-ਖੁਸ਼ੀ ਦਿੱਤੇ ਗਏ ਕੰਮ ਨੂੰ ਕਰਕੇ ਵਿਭਾਗ ਲਈ ਵਫਾਦਾਰੀ ਅਤੇ ਲੋਕਾਂ ਲਈ ਸੇਵਾ ਭਾਵਨਾ ਦਿਖਾਈ ਹੈ | ਇਸ ਮੌਕੇ ਉਨ੍ਹਾਂ ਵੱਲੋਂ ਸਤੀਸ਼ ਕੁਮਾਰ ਅਤੇ ਉਸਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਅਤੇ ਤੋਹਫੇ ਭੇਟ ਕੀਤੇ ਗਏ | ਇਸ ਮੌਕੇ ਆਪਣੀ ਸੇਵਾਮੁਕਤੀ 'ਤੇ ਸਤੀਸ਼ ਕੁਮਾਰ ਨੇ ਸਾਰੇ ਵਿਭਾਗੀ ਅਧਿਕਾਰੀਆਂ, ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਚਰਨਜੀਤ ਸਿੰਘ, ਨਰਿੰਦਰ ਕੁਮਾਰ, ਸੁਰਿੰਦਰ ਪਾਲ, ਮੁਖਤਿਆਰ ਰਾਏ, ਸਤੀਸ਼ ਸੰਧਵਾਂ, ਅੰਮਿ੍ਤਪਾਲ ਸਿੰਘ, ਮਨਜਿੰਦਰ ਸਿੰਘ ਘਨੌਰ, ਸਰੋਜ ਰਾਣੀ, ਸੁਖਨੀਤ ਸਿੰਘ ਚਾਹਲਪੁਰ, ਅੰਜੂ ਬਾਲਾ, ਮਨਪ੍ਰੀਤ ਕੌਰ, ਭਾਵਨਾ ਅਤੇ ਬਲਵੀਰ ਸਿੰਘ ਯੂ. ਕੇ ਤੋਂ ਇਲਾਵਾ ਕਈ ਵਿਭਾਗੀ ਕਰਮਚਾਰੀ ਅਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ |