11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 04-02-2026
ਨਵਾਂਸ਼ਹਿਰ, 3 ਫਰਵਰੀ (ਹਰਮਿੰਦਰ ਸਿੰਘ ਪਿੰਟੂ) - ਪੰਜਾਬ ਪੁਲਿਸ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸਾਬਕਾ ਐਸ. ਪੀ ਰਾਮ ਜੀ ਲਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਹਾਜ਼ਰ ਪੈਨਸ਼ਨਰ ਸਾਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਅਤੇ ਚੰਡੀਗੜ੍ਹ ਤੋਂ ਆਏ ਹੁਕਮਾਂ ਤੋਂ ਜਾਣੂੰ ਕਰਵਾਇਆ ਗਿਆ | ਪੈਨਸ਼ਨਰਾਂ ਦੇ ਪੈਂਡਿੰਗ ਮੈਡੀਕਲ ਬਿੱਲਾਂ ਨੂੰ ਜਾਰੀ ਕਰਨ ਅਤੇ ਹੋਰ ਪੈਂਡਿੰਗ ਬਿੱਲਾਂ ਦਾ ਜਲਦੀ ਤੋਂ ਜਲਦੀ ਜਾਰੀ ਕਰਾਉਣ ਲਈ ਸਬੰਧਤ ਮਹਿਕਮਿਆਂ ਨਾਲ ਨਿਪਟਾਰਾ ਕਰਨ ਦਾ ਭਰੋਸਾ ਦਵਾਇਆ | ਪੰਜਾਬ ਪੁਲਿਸ ਤੇ ਪੈਨਸ਼ਨਰਾਂ ਨੂੰ ਸਾਲ 2025 ਵਿੱਚ ਡੀ.ਏ ਦੀ ਕਿਸ਼ਤ ਨਾਂ ਦੇਣ 'ਤੇ ਰੋਸ ਪਾਇਆ ਗਿਆ | ਇਸ ਮੌਕੇ ਜੈਸੀਮਾ ਵੈਲਨੈੱਸ ਮੋਹਾਲੀ ਤੋਂ ਡਾਕਟਰਾਂ ਦੀ ਟੀਮ ਆਈ ਜਿਨ੍ਹਾਂ ਨੇ ਪੈਨਸ਼ਨਰ ਸਾਥੀਆਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਗੁਰਮੇਲ ਸਿੰਘ, ਅਮਰਨਾਥ, ਗੁਰਦਿਆਲ ਸਿੰਘ, ਧਰਮਪਾਲ, ਰੇਸ਼ਮ ਲਾਲ, ਬਲਵੀਰ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਪਲਵਿੰਦਰ ਸਿੰਘ ਗਿੱਲ, ਪਿਆਰਾ ਲਾਲ, ਮਲਕੀਤ ਸਿੰਘ ਆਦ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਟੈਕਨੀਸ਼ੀਅਨ ਸਤੀਸ਼ ਕੁਮਾਰ ਲੜੋਆ ਹੋਏ ਸੇਵਾ ਮੁਕਤ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ 'ਤੇ ਪਿੰਡ ਨਵਾਂਗਰਾਂ ਵਿਖੇ ਟੁੱਟੀ ਪੁਲੀ ਕਦੇ ਵੀ ਦੇ ਸ...
Ad Position 24