ਬਲਾਚੌਰ, 4 ਫਰਵਰੀ (ਨਰੇਸ਼ ਧੌਲ)-ਸਰਕਾਰੀ ਆਯੂਰਵੈਦਿਕ ਡਿਸਪੈਸਰੀ ਸ਼ਹਿਬਾਜਪੁਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ, ਸਰਪੰਚ ਬੇਵੀ ਰਾਣੀ, ਦਰਸ਼ਨ ਲਾਲ, ਹਰੀਸ਼ ਸੂਬੇਦਾਰ, ਰਾਕੇਸ਼ ਕੁਮਾਰ ਪੰਚ, ਅਮਨਾ ਦੇਵੀ ਪੰਚ, ਦਵਿੰਦਰ ਕੁਮਾਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਕੈਂਪ ਦੌਰਾਨ ਡਾ. ਰਮਿੰਦਰ ਕੌਰ ਅਤੇ ਡਾ. ਰਜਨੀਸ਼ ਕੁਮਾਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਆਯੁਰਵੇਦ ਦਵਾਈਆਂ ਦਿੱਤੀਆਂ ਗਈਆਂ | ਹੋਮਿਓਪੈਥੀ ਵਿਭਾਗ ਵਲੋਂ ਡਾ. ਹਰਜਿੰਦਰ ਸਿੰਘ ਅਤੇ ਡਾ. ਨੇਹਾ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਜਗਰੂਪ ਸਿੰਘ, ਜਸਵਿੰਦਰ ਸਿੰਘ ਫਾਰਮਾਸਿਸਟ, ਸਾਜਨਪ੍ਰੀਤ ਸਿੰਘ ਧਮਾਈ ਅਤੇ ਸਤਿੰਦਰ ਸਿੰਘ ਹੋਮਿਓਪੈਥੀ ਫਾਰਮਾਸਿਸਟ ਵਲੋਂ ਵੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਗੁਰੂ ਰਾਮ ਦਾਸ ਕਲੀਨੀਕਲ ਲੈਬੋਰਟਰੀ ਸਤਵਿੰਦਰ ਸਿੰਘ ਵਲੋ 95 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ | ਕੈਂਪ ਵਿੱਚ ਨਵਜੋਤ ਚੇਚੀ ਵਲੋ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਆਯੁਰਵੈਦਿਕ ਵਿਭਾਗ ਵਲੋਂ 435 ਅਤੇ ਹੋਮਿਓਪੈਥੀ ਵਿਭਾਗ ਵੱਲੋਂ 319 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ ਇੰਚਾਰਜ ਆਯੂਰਵੈਦਾ ਡਾ. ਜੋਤੀ ਅਤੇ ਕੈੰਪ ਇੰਚਾਰਜ ਹੋਮਿਓਪੈਥਿਕ ਡਾ. ਹਰਜਿੰਦਰ ਵੱਲੋਂ ਮਰੀਜ਼ਾਂ ਨੂੰ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਯੁਰਵੇਦ, ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸੁਪਰਡੈਂਟ ਵਿਨੋਦ ਕੁਮਾਰ, ਸਰਪੰਚ ਬੇਵੀ ਰਾਣੀ, ਪੂਜਾ ਦੇਵੀ, ਵੰਦਨਾ, ਰਾਕੇਸ਼ ਕੁਮਾਰ, ਅਮਨਾ ਦੇਵੀ, ਸਮੂਹ ਪੰਚਾਇਤ ਮੈਂਬਰ ਅਤੇ ਇਲਾਕਾ ਵਾਸੀ ਹਾਜ਼ਰ ਸਨ |