18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਟਾਲ ਮਜਾਰਾ ਸਕੂਲ ਦੇ ਕਮਰੇ ਤੇ ਵਰਾਂਡੇ ਦੀ ਹਾਲਤ ਹੋਈ ਨਾਜ਼ੁਕ

Ad Position 21
No active advertisement
ਅਜੀਤ ਡੈਸਕ 05-02-2026
ਅਟਾਲ ਮਜਾਰੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਬਰਾਂਡੇ ਦੇ ਟੁੱਟੇ ਹੋਏ ਪਲੱਸਤਰ ਦਿਖਾਉਂਦਾ ਹੋਏ ਪਿੰਡ ਵਾਸੀ | ਤਸਵੀਰ : ਸਹੂੰਗੜਾ


ਸੜੋਆ, 4 ਫਰਵਰੀ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮੁਜਾਰੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਣੇ ਹੋਏ ਇੱਕ ਕਮਰੇ ਤੇ ਬਰਾਂਡੇ ਦੀ ਹਾਲਤ ਐਨੀਂ ਨਾਜਕ ਹੋ ਚੁੱਕੀ ਹੈ ਕਿ ਬਰਾਂਡੇ ਦੀਆਂ ਛੱਤਾਂ ਦਾ ਪਲੱਸਤਰ ਟੁੱਟ ਕੇ ਡਿਗਣ ਲੱਗ ਪਿਆ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਬਿਲਡਿੰਗ ਲਗਭਗ ਕਾਫੀ ਪੁਰਾਣੀ ਤੇ ਲੱਗਭਗ ਪੰਜਾਹ ਸਾਲਾਂ ਤੋਂ ਬਣੇ ਹੋਏ ਕਮਰਿਆਂ ਤੇ ਬਰਾਂਡੇ ਬਣਾਏ ਗਏ ਸਨ | ਇਨ੍ਹਾਂ ਕਮਰਿਆਂ ਅਤੇ ਬਰਾਂਡੇ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਸਕੂਲ ਦੇ ਮੁਖੀ ਵਲੋਂ ਪਿਛਲੇ ਮਹੀਨੇ ਇਨ੍ਹਾਂ ਕਮਰਿਆਂ ਦੀ ਰਿਪੋਰਟ ਸੰਬੰਧਤ ਸੀ.ਐਚ.ਟੀ ਨੂੰ ਦਿੱਤੀ ਗਈ ਸੀ ਅਤੇ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਸਕੂਲ ਦੀ ਬਿਲਡਿੰਗ 'ਚ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਜਾਂਦਾ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬਿਲਡਿੰਗ ਦੀਆਂ ਛੱਤਾਂ ਨੀਵੀਆਂ ਹੋਣ ਕਰਕੇ ਲੈਂਟਰ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਤੇ ਪਾਣੀ ਲੀਕ ਹੁੰਦਾ ਹੈ, ਜਿਸ ਨਾਲ ਅੰਦਰ ਪਿਆ ਸਾਮਾਨ ਖਰਾਬ ਹੋ ਜਾਂਦਾ ਹੈ ਅਤੇ ਇਸ ਬਿਲਡਿੰਗ ਨੂੰ ਉੱਚੀ ਕਰਕੇ ਬਣਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧ 'ਚ ਜਦੋਂ ਸੰਬੰਧਿਤ ਸੀ.ਐਚ.ਟੀ ਨਾਲ ਦੋ ਵਾਰ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਵਰਲਡ ਕੈਂਸਰ ਡੇ ਮੌਕੇ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਰਾਜ ਮਾਰਗ 'ਚ ਪਏ ਟੋਏ ਤੇ ਬਰਮਾਂ 'ਚ ਖੜ੍ਹੇ ਨੜੇ ਬਣ ਰਹੇ ਨੇ ਹਾਦਸਿਆਂ ਦਾ ਕਾਰਨ
Ad Position 24