18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਯੁਰਵੇਦਾ ਵਲੋਂ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਜਾਣਗੇ-ਡਾ. ਹਰਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 05-02-2026
ਟੱਪਰੀਆ ਖੁਰਦ, 4 ਫਰਵਰੀ (ਬਲਵਿੰਦਰ ਨਾਨੋਵਾਲੀਆ)-ਡਾਇਰੈਕਟੋਰੇਟ ਆਫ਼ ਆਯੁਰਵੇਦਾ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਅਤੇ ਇਲਾਜ ਸੰਬੰਧੀ ਕੈਂਪ ਲਗਾਏ ਜਾ ਰਹੇ ਹਨ | ਡਾ. ਹਰਜਿੰਦਰ ਸਿੰਘ ਹੋਮੀਓਪੈਥਿਕ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸੇ ਲੜੀ ਤਹਿਤ 6 ਫਰਵਰੀ ਨੂੰ ਰੂੜਾ ਮੱਲ ਬਨਾਰਸੀ ਦਾਸ ਜੈਨ ਧਰਮਸ਼ਾਲਾ ਬਲਾਚੌਰ ਵਿਖੇ, 9 ਫਰਵਰੀ ਨੂੰ ਮੰਗੂਪੁਰ, 11 ਫਰਵਰੀ ਨੂੰ ਸਕੋਹਪੁਰ, 13 ਫਰਵਰੀ ਨੂੰ ਕਮਾਮ, 14 ਫਰਵਰੀ ਨੂੰ ਮੀਰਪੁਰ ਜਟਾਂ, 16 ਫਰਵਰੀ ਨੂੰ ਰਾਮ ਰਾਏਪੁਰ ਵਿਖੇ ਅਤੇ 18 ਫਰਵਰੀ ਨੂੰ ਰਾਜਾ ਸਾਹਿਬ ਮਜਾਰਾ ਵਿਖੇ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਪਾਂ ਵਿਚ ਡਾ. ਹਰਦੀਪ ਸਿੰਘ ਹੋਮੀਓਪੈਥਿਕ ਮੈਡੀਕਲ ਅਫ਼ਸਰ, ਡਾ. ਅਮਰਿੰਦਰ ਸਿੰਘ ਹੋਮੀਓਪੈਥਿਕ ਮੈਡੀਕਲ ਅਫਸਰ, ਡਾ. ਹਰਜਿੰਦਰ ਸਿੰਘ ਹੋਮੀਓਪੈਥਿਕ ਮੈਡੀਕਲ ਅਫ਼ਸਰ, ਡਾ. ਨੇਹਾ ਸੋਨੀ, ਅਤੇ ਸਤਿੰਦਰਪਾਲ ਸਿੰਘ ਡਿਸਪੈਂਸਰ ਆਦਿ ਡਾਕਟਰਾਂ ਦੀ ਟੀਮ ਵੱਖ-ਵੱਖ ਸਥਾਨਾਂ 'ਤੇ ਲੋੜਬੰਦ ਮਰੀਜਾਂ ਦਾ ਡਾਕਟਰੀ ਮੁਆਇਨਾ ਕਰਕੇ ਮਰੀਜਾਂ ਨੂੰ ਦਵਾਈਆਂ ਵੀ ਦੇਵੇਗੀ | ਉਨ੍ਹਾਂ ਦੱਸਿਆ ਕਿ ਇਹ ਕੈਂਪ ਮਿੱਥੇ ਸਥਾਨ 'ਤੇ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤੱਕ ਲਗਾਏ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਗਮ ਅਗਲੀ ਖ਼ਬਰ ਅਟਾਲ ਮਜਾਰਾ ਸਕੂਲ ਦੇ ਕਮਰੇ ਤੇ ਵਰਾਂਡੇ ਦੀ ਹਾਲਤ ਹੋਈ ਨਾਜ਼ੁਕ
Ad Position 24