18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਗਮ

Ad Position 21
No active advertisement
ਅਜੀਤ ਡੈਸਕ 05-02-2026
ਬਹਿਰਾਮ, 4 ਫਰਵਰੀ (ਨਛੱਤਰ ਸਿੰਘ ਬਹਿਰਾਮ)-ਬਿਜਲੀ ਘਰ ਬਹਿਰਾਮ ਵਿਖੇ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਦੀ ਸੇਵਾ ਮੁਕਤੀ 'ਤੇ ਮੁਲਾਜ਼ਮਾਂ ਵਲੋਂ ਇੱਕ ਸਨਮਾਨ ਸਮਾਗਮ ਕਰਾਇਆ | ਇਕੱਠ ਨੂੰ ਸੰਬੋਧਨ ਕਰਦਿਆਂ ਅਰੁਣ ਸੇਖਰ ਵਧੀਕ ਨਿਗਰਾਨ ਇੰਜੀਨੀਅਰ ਨਵਾਂਸ਼ਹਿਰ ਨੇ ਕਿਹਾ ਕਿ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਦਾ ਜਨਮ 20 ਜਨਵਰੀ 1968 ਨੂੰ ਪਿਤਾ ਮਾਸਟਰ ਗੁਰਦੇਵ ਰਾਮ ਅਤੇ ਮਾਤਾ ਬੀਬੀ ਕਮਲਜੀਤ ਕੌਰ ਦੀ ਕੁੱਖੋ ਪਿੰਡ ਬੀਸਲਾ ਵਿਖੇ ਹੋਇਆ | ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ | ਬਿਜਲੀ ਬੋਰਡ ਵਿੱਚ ਸਟੈਨੋ ਟਾਈਪਿਸਟ ਨਵਾਂਸ਼ਹਿਰ ਤੋਂ ਨੌਕਰੀ ਸ਼ੁਰੂ ਕੀਤੀ ਤੇ ਮਹਿਕਮੇ ਵਿੱਚ ਚੰਗੀ ਕਾਰਗੁਜ਼ਾਰੀ ਕਰਕੇ ਤਰੱਕੀ ਪਾ ਕੇ 1 ਜੁਲਾਈ 2015 ਨੂੰ ਜੂਨੀਅਰ ਇੰਜੀਨੀਅਰ ਦੀ ਪੱਦਵੀ 'ਤੇ ਪਹੁੰਚ ਕੇ ਜ਼ਿਲ੍ਹਾ ਨਵਾਂਸ਼ਹਿਰ ਦੇ 4 ਬਿਜਲੀ ਘਰ ਬਹਿਰਾਮ, ਬਲਾਕੀਪੁਰ, ਮੁਕੰਦਪੁਰ, ਮਾਣਕ ਵਾਹਿਦ ਦਾ ਚਾਰਜ ਸੰਭਾਲਿਆ ਤੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਦਾ ਸੇਹਰਾ ਪ੍ਰਾਪਤ ਕੀਤਾ | ਨੌਕਰੀ ਵਿੱਚ ਲਗਨ, ਮਿਹਨਤ ਅਤੇ ਇਮਾਨਦਾਰੀ ਸਦਕਾ 2022 ਵਿਚ ਪੰਜਾਬ ਸਰਕਾਰ ਵਲੋਂ ਉਨ੍ਹਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਇੰਜੀ: ਅਰੁਣ ਸੇਖਰ ਵਧੀਕ ਨਿਗਰਾਨ ਇੰਜੀਨੀਅਰ ਨਵਾਂਸ਼ਹਿਰ, ਇੰਜੀ: ਹਰਪਾਲ ਸਿੰਘ ਮੁਕੰਦਪੁਰ, ਇੰਜੀ: ਸੱਤਪਾਲ ਸਲੋਹ, ਇੰਜੀ: ਸੰਤੋਖ ਕੁਮਾਰ, ਇੰਜੀ: ਸਤਨਾਮ ਸਿੰਘ, ਇੰਜੀ: ਮਲਕੀਅਤ ਮੰਢਾਲੀ, ਇੰਜੀ: ਸਸੀਕਾਂਤ ਔੜ, ਇੰਜੀ: ਪ੍ਰੈੱਸ ਕੁਮਾਰ ਚੰਡੀਗੜ੍ਹ, ਇੰਜੀ: ਰਘਬੀਰ ਕੁਮਾਰ ਸ਼ਹਿਰੀ ਉਪ ਮੰਡਲ ਬੰਗਾ, ਪਰਮਜੀਤ ਬਿੰਾਜੋ, ਇੰਦਰ ਜੀਤ ਸਿੰਘ, ਇਕਬਾਲ ਮਹਿਮੀ, ਸੁਰਿੰਦਰ ਪਾਲ, ਮਨਦੀਪ ਕੁਮਾਰ, ਜੋਗਿੰਦਰ ਪਾਲ, ਜਸਵਿੰਦਰ ਸਿੰਘ, ਕਸਤੂਰੀ ਲਾਲ, ਜਸਵੀਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਯੁਰਵੇਦਾ ਵਲੋਂ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਜਾਣਗੇ-ਡਾ. ਹਰਜਿੰਦਰ ਸਿੰਘ ਅਗਲੀ ਖ਼ਬਰ ਆਯੁਰਵੇਦਾ ਵਲੋਂ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਜਾਣਗੇ-ਡਾ. ਹਰਜਿੰਦਰ ਸਿੰਘ
Ad Position 24