ਬੰਗਾ, 4 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਮਾਸਟਰ ਤਰਲੋਚਨ ਸਿੰਘ ਪਠਲਾਵਾ ਜਿਨ੍ਹਾਂ ਨੂੰ ਐਲ.ਆਈ.ਸੀ ਨੌਰਥ ਇੰਡੀਆ ਜ਼ੋਨ Ýਚੋਂ ਅਗਸਤ 2025 'ਚ ਲਾਮਿਸਾਲ ਸੇਵਾਵਾਂ ਨਿਭਾਉਣ ਬਦੌਲਤ ਜੈਪੁਰ ਵਿਖੇ ਹੋਟਲ ਕਲਰਕਸ ਅਜਮੇਰ ਜੇ.ਐਲ.ਐਨ ਮਾਰਗ ਨੇੜੇ ਜਵਾਹਰ ਸਰਕਲ ਵਿਖੇ ਐਲ.ਆਈ.ਸੀ ਦੇ ਸੀ.ਈ.ਓ ਅਤੇ ਐਮ.ਡੀ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਸਨਮਾਨਿਤ ਕੀਤਾ ਗਿਆ | ਇਸ ਸੰਦਰਭ 'ਚ ਗੱਲਬਾਤ ਕਰਦਿਆਂ ਮਾਸਟਰ ਤਰਲੋਚਨ ਸਿੰਘ ਪਠਲਾਵਾ ਨੇ ਦੱਸਿਆ ਕਿ ਮੇਰੀ ਜੀਵਨ ਸਾਥਣ ਰਮਨਜੀਤ ਕੌਰ 1994 ਤੋਂ ਬਤੌਰ ਐਲ.ਆਈ.ਸੀ ਏਜੰਟ ਵਜੋਂ ਕੰਮ ਕਰ ਰਹੀ ਹੈ | ਮਾਸਟਰ ਤਰਲੋਚਨ ਸਿੰਘ ਪਠਲਾਵਾ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਬੰਗਾ ਕੁਲਵਿੰਦਰ ਸਿੰਘ ਅਤੇ ਰਵਿੰਦਰ ਕੁਮਾਰ ਡਿਵੈਲਪਮੈਂਟ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੀਤੇ ਅਗਸਤ 'ਚ ਅਸੀਂ ਰਲ ਕੇ ਪੂਰੇ ਕੀਤੇ ਹੋਏ ਟਾਰਗੇਟ ਨੂੰ ਇੱਕ ਚੈਲਿੰਜ ਵਜੋਂ ਲੈ ਕੇ ਕੰਮ ਕਰਦਿਆਂ ਇਹ ਮਾਣ ਪ੍ਰਾਪਤ ਕੀਤਾ | ਪਠਲਾਵਾ ਨੇ ਦੱਸਿਆ ਕਿ ਉੱਤਰੀ ਭਾਰਤ 'ਚੋਂ ਕੇਵਲ 35 ਏਜੰਟ ਸਨ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਉਹਨਾਂ ਕਿਹਾ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਮੈ ਇਕੱਲਾ ਹੀ ਇਹ ਸਨਮਾਨ ਲੈਣਾ ਵਾਲਾ ਵਿਅਕਤੀ ਸੀ | ਇਸ ਮੌਕੇ ਤਰਲੋਚਨ ਸਿੰਘ ਪਠਲਾਵਾ ਨਾਲ ਹਰਪ੍ਰੀਤ ਸਿੰਘ, ਕਮਲਜੀਤ ਗਰੋਵਰ, ਸ਼ਮਸ਼ੇਰ ਸਿੰਘ ਅਤੇ ਬਲਬੀਰ ਰੱਤੂ ਆਦਿ ਹਾਜ਼ਰ ਸਨ |