18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਝਿੱਕਾ ਵਲੋਂ ਬੰਗਾ ਨਹਿਰ ਦੇ ਪੁਲ 'ਤੇ ਪਿਆ ਕੂੜੇ ਦਾ ਢੇਰ ਚੁੱਕਣ ਦੀ ਮੰਗ

Ad Position 21
No active advertisement
ਅਜੀਤ ਡੈਸਕ 05-02-2026
ਬੰਗਾ, 4 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਉੱਘੇ ਸਮਾਜ ਸੇਵੀ ਸਤਨਾਮ ਸਿੰਘ ਝਿੱਕਾ ਪ੍ਰਧਾਨ ਝਿੱਕਾ ਵੈਲਫੇਅਰ ਸੁਸਾਇਟੀ ਲਧਾਣਾ ਝਿੱਕਾ ਨੇ ਇੱਥੇ ਕਿਹਾ ਕਿ ਬੰਗਾ ਸ਼ਹਿਰ ਨਿਵਾਸੀਆਂ ਵਲੋਂ ਬੰਗਾ ਤੋਂ ਸੈਲਾ ਖੁਰਦ ਨੂੰ ਜਾਣ ਵਾਲੀ ਸੜਕ 'ਤੇ ਪੈਂਦੀ ਬਿਸਤ ਦੁਆਬ ਨਹਿਰ ਦੀ ਬ੍ਰਾਂਚ ਨਹਿਰ ਦੇ ਪੁਲ ਦੇ ਨੇੜੇ ਜੋ ਕੂੜੇ ਦਾ ਡੰਪ ਬਣਾਇਆ ਗਿਆ ਹੈ ਵਿਚ ਕੂੜਾ ਸੁੱਟਣ ਦੀ ਬਜਾਏ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਘਰ ਦਾ ਕੂੜਾ ਲਿਆ ਕੇ ਵੱਡੀ ਨਹਿਰ 'ਤੇ ਬਣੇ ਪੁਲ ਦੇ ਨਜਦੀਕ ਲਿਆ ਕੇ ਛੁੱਟਿਆ ਜਾਣ ਲੱਗਾ ਹੈ | ਜਿਸ ਕਾਰਨ ਇਸ ਰੋਡ 'ਤੇ ਕਾਫੀ ਵੱਡੇ ਢੇਰ ਲੱਗੇ ਹੋਏ ਹਨ | ਇਸ ਨਾਲ ਉੱਥੇ ਬਹੁਤ ਬਦਬੂ ਆਉਣ ਲੱਗ ਪਈ ਹੈ, ਜਿਸ ਨਾਲ ਉਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਐਸ.ਡੀ.ਐਮ ਬੰਗਾ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਗੰਦ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਤਾਂ ਜੋ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਇਸ ਤੋਂ ਛੁਟਕਾਰਾ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਨਰਿੰਦਰ ਪਾਲ ਸਿੰਘ ਵਲੋਂ ਸਕੂਲ ਆਫ ਐਮੀਨੈਂਸ ਬੰਗਾ ਨੂੰ ਪਿ੍ੰਟਰ ਭੇਟ ਅਗਲੀ ਖ਼ਬਰ ਐਲ.ਆਈ.ਸੀ ਵਲੋਂ ਜੈਪੁਰ 'ਚ ਮਾ: ਤਰਲੋਚਨ ਸਿੰਘ ਪਠਲਾਵਾ ਅਤੇ ਉਨ੍ਹਾਂ ਦੀ ਟੀਮ ਸਨਮਾਨਿਤ
Ad Position 24