ਘੁੰਮਣਾਂ, 5 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਡੀਂਗਰੀਆਂ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪ੍ਰਬੰਧਕ ਕਮੇਟੀ, ਐਨ. ਆਰ. ਆਈ ਵੀਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ | ਅਰਦਾਸ ਕਰਨ ਉਪਰੰਤ ਨਗਰ ਕੀਰਤਨ ਅਰੰਭ ਹੋਇਆ | ਜਿਸ ਵਿੱਚ ਢਾਡੀ ਅਮਰਜੀਤ ਸਿੰਘ ਭਰੋਲੀ ਦੇ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਪ੍ਰਸੰਗ, ਢਾਡੀ ਵਾਰਾਂ ਪੇਸ਼ ਕੀਤੀਆਂ | ਨਗਰ ਕੀਰਤਨ ਗੁਰੂ ਰਵਿਦਾਸ ਗੁਰਦੁਆਰਾ ਤੋਂ ਅਰੰਭ ਹੋ ਕੇ ਗੁਰਦੁਆਰਾ ਬੱਬਰ ਅਕਾਲੀ ਬਿਸ਼ਨ ਸਿੰਘ ਮਾਂਗਟ, ਗੁਰਦੁਆਰਾ ਨਾਨਕ ਦਰਬਾਰ, ਗੁਰਦੁਆਰਾ ਬਾਬਾ ਪ੍ਰੇਮ ਸਿੰਘ ਬਰਛੇ ਵਾਲੇ ਤੋਂ ਹੁੰਦਾ ਹੋਇਆ ਸਮਾਪਤ ਹੋਇਆ | ਸੰਗਤਾਂ ਲਈ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਗਏ | ਸੰਗਤਾਂ ਨੇ ਸ਼ਬਦ ਕੀਰਤਨ ਕਰਕੇ ਪਿੰਡ ਦੀ ਪਰਿਕਰਮਾ ਕੀਤੀ | ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਦਾ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਅ | ਇਸ ਮੌਕੇ ਸਰਪੰਚ ਬਿਮਲਾ ਦੇਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਮਲਜੀਤ ਬੰਗਾ ਸੀਨੀਅਰ ਕਾਂਗਰਸੀ ਆਗੂ, ਸਰਪੰਚ ਤੀਰਥਾ ਰਾਣੀ ਡੀਂਗਰੀਆਂ, ਚੈਨ ਰਾਮ ਬੰਗਾ, ਮਾਸਟਰ ਦੇਸ ਰਾਜ, ਜੱਗਾ ਪਹਿਲਵਾਨ, ਇੰਸਪੈਕਟਰ ਬਲਵਿੰਦਰ ਸਿੰਘ, ਸਾਬਕਾ ਸਰਪੰਚ ਰਣਜੀਤ ਕੌਰ, ਜਥੇਦਾਰ ਸੁਰਜੀਤ ਸਿੰਘ ਮਾਂਗਟ, ਪ੍ਰਧਾਨ ਅਜਮੇਰ ਸਿੰਘ, ਬੁੱਧ ਸਿੰਘ ਮਾਂਗਟ ਪ੍ਰਧਾਨ, ਸ਼ਿੰਦਾ ਮਾਂਗਟ, ਪਾਖਰ ਸਿੰਘ, ਕਮਲ ਮਾਂਗਟ, ਮਾਸਟਰ ਮਹਿੰਦਰ ਪਾਲ, ਦੁਕਾਨਦਾਰ ਕਸ਼ਮੀਰੀ ਲਾਲ, ਚੜ੍ਹਤ ਸਿੰਘ, ਗੁਰਦਿਆਲ ਸਿੰਘ, ਸਾਬ ਸਿੰਘ, ਮੈਡਮ ਸਨੀਤਾ ਰਾਣੀ, ਮਨੋਹਰ ਲਾਲ, ਪਰਮਜੀਤ ਸਿੰਘ, ਸੇਵਕ ਸਿੰਘ ਮੁੱਲਾਪੁਰੀ, ਰਣਜੀਤ ਸਿੰਘ, ਸੋਨੂੰ ਬੰਗਾ, ਸੰਤੋਖ ਸਿੰਘ ਨੰਬਰਦਾਰ, ਪ੍ਰੇਮ ਲਾਲ ਤੇ ਹੋਰ ਸੰਗਤਾਂ ਹਾਜ਼ਰ ਸਨ |