23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਖੁਰਦਾਂ-ਟੱਪਰੀਆਂ ਮਾਰਗ 'ਤੇ ਪੈਂਦੇ ਕਾਜਵੇ 'ਤੇ ਪੁਲ ਬਣਾਇਆ ਜਾਵੇ -ਨਾਨੋਵਾਲ

Ad Position 21
No active advertisement
ਅਜੀਤ ਡੈਸਕ 06-02-2026
ਟੱਪਰੀਆਂ ਖ਼ੁਰਦ, 5 ਫਰਵਰੀ (ਬਲਵਿੰਦਰ ਨਾਨੋਵਾਲੀਆ)-ਪਿੰਡ ਚੰਦਿਆਣੀ ਖ਼ੁਰਦ ਤੋਂ ਸਬ-ਡਵੀਜ਼ਨ ਬਲਾਚੌਰ ਨੰੂ ਜਾਣ ਵਾਲੇ ਮੁੱਖ ਮਾਰਗ 'ਤੇ ਪੈਂਦੇ ਖੁਰਦ-ਟੱਪਰੀਆਂ ਕਾਜਵੇ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਥੋੜ੍ਹੀ ਜਿਹੀ ਵਰਖਾ ਜਾਂ ਫਿਰ
ਲਾਗਲੇ ਖੇਤਾਂ ਨੂੰ ਲੱਗ ਰਹੇ ਸਿੰਚਾਈ ਵਾਲਾ ਵਾਧੂ ਪਾਣੀ ਵੀ ਜਦੋਂ ਇਸ ਕਾਜਵੇ 'ਤੇ ਆ ਰੁਕ ਜਾਂਦਾ ਹੈ, ਤਾਂ ਇਹ ਗੰਦਾ ਪਾਣੀ ਕਈ-ਕਈ ਦਿਨ ਸੁੱਕਣ ਦਾ ਨਾਂ ਨਹੀਂ ਲੈਂਦਾ, ਜਿਸ ਕਾਰਨ ਇਸ ਮਾਰਗ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਖ਼ਾਸ ਕਰਕੇ ਸਰਕਾਰੀ ਹਾਈ ਸਕੂਲ ਪਿੰਡ ਚੰਦਿਆਣੀ ਖ਼ੁਰਦ ਵਿਖੇ ਕਈ ਪਿੰਡਾਂ ਤੋਂ ਆਉਣ ਜਾਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਨਾ ਪੈਂਦਾ ਹੈ | ਇਸ ਕਾਜਵੇ 'ਤੇ ਖੜ੍ਹੇ ਰਹਿੰਦੇ ਗੰਦੇ ਪਾਣੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਚੌਧਰੀ ਅਸ਼ੋਕ ਕੁਮਾਰ ਨਾਨੋਵਾਲ ਨੇ ਕਿਹਾ ਹੈ ਕਿ ਪੰਜਾਬ ਮੰਡੀ ਬੋਰਡ ਵਲੋਂ ਇਸ ਸੜਕ ਦਾ ਅੱਜਕੱਲ੍ਹ ਨਵੀਨੀਕਰਨ ਕੀਤਾ ਜਾ ਰਿਹਾ ਹੈ, ਇਸ ਕਰਕੇ ਇਸ ਕਾਜਵੇ ਦੀ ਮੁਰੰਮਤ ਕਰਨ ਦੀ ਬਜਾਵੇ ਇੱਥੇ ਪੁਲ ਦੀ ਉਸਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਇਸ ਕਾਜਵੇ ਦੀ ਹਾਲਤ ਹੋਰ ਵੀ ਤਰਸਯੋਗ ਬਣ ਜਾਂਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਸਮੱਸਿਆ ਵਿਚੋਂ ਗੁਜ਼ਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਟੱਪਰੀਆਂ ਖ਼ੁਰਦ ਦੇ ਲਹਿੰਦੇ ਪਾਸੇ ਬਣੇ ਛੱਪੜ ਦਾ ਪਾਣੀ ਵੀ ਇਸ ਪਿੰਡ ਦੇ ਲੋਕਾਂ ਲਈ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ | ਬਰਸਾਤ ਦੇ ਦਿਨਾਂ ਵਿਚ ਜਦੋਂ ਇਸ ਛੱਪੜ 'ਚ ਪਾਣੀ ਜ਼ਿਆਦਾ ਆ ਜਾਂਦਾ ਹੈ, ਤਾਂ ਇਸ ਛੱਪੜ ਦਾ ਪਾਣੀ ਇਸੇ ਪਿੰਡ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਘਰਾਂ ਵਿੱਚ ਦਾਖਲ ਹੋ ਕੇ ਵੱਡਾ ਨੁਕਸਾਨ ਕਰਦਾ ਹੋਇਆ, ਮੁੜ ਇਸ ਕਾਜਵੇ ਰਾਹੀ ਅੱਗੇ ਖੇਤਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦਾ ਹੈ | ਉਨ੍ਹਾਂ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਕਾਜਵੇ 'ਤੇ ਬਿਨਾਂ ਦੇਰੀ ਪੁਲ ਦੀ ਉਸਾਰੀ ਕੀਤੀ ਜਾਵੇ | ਇਸ ਮੌਕੇ ਚੌਧਰੀ ਤੀਰਥ ਰਾਮ, ਮਾ. ਦੇਵ ਰਾਜ ਸੰਡਰੇਵਾਲ, ਮਹਿੰਦਰ ਪਾਲ ਸੰਡਰੇਵਾਲ, ਦਲਜੀਤ ਬੈਂਸ ਖੁਰਦਾਂ, ਠੇਕੇਦਾਰ ਦਿਲਾਵਰ ਦਿਲੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਥੇਦਾਰ ਮੋਹਣ ਸਿੰਘ ਟੱਪਰੀਆਂ, ਬਹਾਦਰ ਸਿੰਘ ਬਿਰਲ ਸਾਬਕਾ ਚੇਅਰਮੈਨ, ਸੁਰਜੀਤ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਅਟਾਲ ਮਜਾਰਾ ਅਤੇ ਜਥੇਦਾਰ ਹਜ਼ੂਰਾ ਸਿੰਘ ਆਦਿ ਨੇ ਵੀ ਇਸ ਕਾਜਵੇ 'ਤੇ ਪੁਲ ਬਣਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਂਗਟਾਂ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇ ਖੁਰਾਲਗੜ੍ਹ ਲਈ ਵੱਡਾ ਪੈਕੇਜ ਦਿੱਤਾ ਜਾਵੇ-ਲਾਲੀ
Ad Position 24